Punjab

ਸੜਕ ਵਿਚਕਾਰ ਟਰਾਲਾ ਫਸਣ ਕਾਰਨ ਲੱਗਿਆ ਲੰਬਾ ਜਾਮ

ਲੁਧਿਆਣਾ, 24 ਮਈ-ਸ਼ੁੱਕਰਵਾਰ ਸਵੇਰੇ ਲੁਧਿਆਣਾ ਦੇ ਟਿੱਬਾ ਰੋਡ ਕੱਟ ’ਤੇ ਬੋਇਲਰ ਨਾਲ ਲੰਦਿਆ ਟਰਾਲਾ ਫਸ ਜਾਣ ਕਾਰਨ ਦੋ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਹਿਸ ਦੇ ਚੱਲਦੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਤਹਮਣਾ ਕਰਨਾ ਪਿਆ। ਜਦ ਕਿ ਜਾਮ ਖੁਲਵਾਉਣ ਲਈ ਟ੍ਰੈਫਿਕ ਪੁਲਿਸ ਨੂੰ ਵੀਖਾਸੀ ਮੁਸ਼ੱਕਤ ਕਰਨੀ ਪਈ। ਮੌਕੇ ਞਤੇ ਜਾਮ ’ਚ ਫਸੇ ਵਾਹਨ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੰਮਾਂ ਤੇ ਜਾਣਾ ਹੈ, ਪਰ ਟਰਾਲੇ ਦੇ ਫਸਣ ਕਾਰਨ ਉਨ੍ਹਾਂ ਨੂੰ ਕੰਮਾਂ ਤੇ ਜਹਣ ਵਿੱਚ ਦੇਰੀ ਹੋ ਰਹੀ ਹੈ। ਉਧਰ ਟਰਾਲੇ ਦੇ ਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਟਰਾਲੇ ਤੇ ਬੋਇਲਰ ਲੋਡ ਕਰ ਕੇ ਕਲਕੱਤਾ ਤੋਂ ਲੁਧਿਆਣਾ ਆਇਆ ਸੀ। ਸ਼ੁੱਕਰਵਾਰ ਸਵੇਰੇ ਉਹ ਜਿਵੇਂ ਹੀ ਟਿੱਬਾ ਰੋਡ ਕੱਟ ’ਤੇ ਪਹੁੰਚਿਆ ਤਾਂ ਟਰਾਲੇ ਦਾ ਹੇਠਲਾ ਹਿੱਸਾ ਪੁਲ ਨਾਲ ਟਕਰਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਦਿੱਲੀ ਰੋਡ ਅਤੇ ਟਿੱਬਾ ਰੋਡ ਕੱਟ ਦੀਆਂ ਦੋਵੇਂ ਸਾਈਡਾਂ ਕਾਫੀ ਉੱਚੀਆਂ ਹਨ । ਉਸਾਰੀ ਦੇ ਦੌਰਾਨ ਕੀਤੀ ਗਈ ਅਣਗੈਹਲੀ ਦੇ ਚੱਲਦਿਆਂ ਨੈਸ਼ਨਲ ਹਾਈਵੇ ਤੇ ਕਾਫੀ ਘਟਨਾਵਾਂ ਵਾਪਰਦੀਆਂ ਹਨ। ਲੋਕਾਂ ਦਾ ਕਹਿਣਾ ਸੀ ਕਿ ਇਸ ਸੜਕ ਨੂੰ ਠੀਕ ਕਰਨ ਲਈ ਪ੍ਰਸ਼ਾਸਨ ਅਤੇ ਐਨਐਚਏਆਈ ਨੇ ਕੋਈ ਵੀ ਉਚਿਤ ਪ੍ਰਬੰਧ ਨਹੀਂ ਕੀਤਾ ਜਿਸ ਦਾ ਖਮਿਆਜਾ ਰਾਹਗੀਗਾਂ ਨੂੰ ਭੁਗਤਣਾ ਪੈ ਰਿਹਾ ਹੈ, ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਠੀਕ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button