
ਲੁਧਿਆਣਾ, 14 ਦਸੰਬਰ : ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਭੋਰਾ ਇਲਾਕੇ ਮੇਨ ਜੀਟੀ ਰੋਡ ਤੋਂ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕਾਰ ਚਾਲਕ ਵੱਲੋਂ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਸਬੰਧੀ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮੁਦਈ ਜਵਾਹਰ ਲਾਲ ਤਿਵਾੜੀ ਪੁੱਤਰ ਵਾਸੂਦੇਵ ਤਵਾੜੀ ਵਾਸੀ ਢੋਲਿਆ ਨੇ ਬਿਆਨ ਦਿੱਤਾ ਹੈ ਕਿ ਉਹ ਅਤੇ ਉਸ ਦਾ ਜਵਾਈ ਸ਼ਿਵ ਕਰਨ ਬੀਤੇ ਦਿਨੀ 30 ਫੁਟੀ ਰੋਡ ਤੋਂ ਸੜਕ ਪਾਰ ਕਰ ਰਹੇ ਸਨ। ਪੁਲ ਤੋਂ ਸਮਰਾਲਾ ਚੌਂਕ ਵੱਲੋਂ ਇੱਕ ਤੇਜ਼ ਰਫਤਾਰ ਕਾਰ ਦੇ ਨਾ ਮਲੂਮ ਡਰਾਈਵਰ ਨੇ ਉਸਦੇ ਜਵਾਈ ਸ਼ਿਵ ਕਰਨ ਨੂੰ ਫੇਟ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਸ ਦੇ ਜਵਾਈ ਦੇ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਤੇ ਸਮੇਤ ਗੱਡੀ ਨੰਬਰ ਅਲਟੋ ਰੰਗ ਚਿੱਟਾ ਅਣਪਛਾਤੇ ਡਰਾਈਵਰ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



