
ਪੱਟੀ, 26 ਜੁਲਾਈ : ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਮੇਲ ਰਾਹੀ ਮਿਲੀ ਧਮਕੀ ’ਤੇ ਸਰਕਾਰ ਗੰਭੀਰਤਾਂ ਨਾਲ ਜਾਂਚ ਕਰਾਵੇ। ਇਹ ਪ੍ਰਗਟਾਵਾ ਹਰਪ੍ਰੀਤ ਸਿੰਘ ਸੰਧੂ ਪੀਪੀਸੀਸੀ ਮੈਂਬਰ ਤੇ ਕੋਆਰਡੀਨੇਟਰ,ਨਵਰੂਪ ਸਿੰਘ ਡਾਲੇਕੇ ਕਾਗਰਸੀ ਆਗੂ ਤੇ ਕੋਆਰਡੀਨੇਟਰ ਨੇ ਕੀਤਾ। ਇਸ ਮੌਕੇ ਸੰਧੂ ਤੇ ਡਾਲੇਕੇ ਨੇ ਕਿਹਾ ਕਿ ਗਲਤ ਅਨਸਰਾਂ ਵੱਲੋਂ ਹੁਣ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮੇਲ ਭੇਜ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰ ਕੇਂਦਰ ਤੇ ਸੂਬਾ ਸਰਕਾਰਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪੁਲਿਸ ਰਾਹੀਂ ਇਸ ਮੇਲ ਨਾਲ ਸਬੰਧਤ ਕਾਬੂ ਕੀਤੇ ਗਏ ਦੋਸ਼ੀ ਨੂੰ ਸਾਰਿਆਂ ਸਹਾਮਣੇ ਲਿਆ ਕਿ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਗਲਤ ਅਨਸਰ ਧਾਰਮਿਲ ਪਵਿੱਤਰ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਵੱਲੋਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਐਕਸ਼ਨ ਲੈਣ ਲਈ ਸੱਦਾ ਮਿਲਦਾ ਹੈ ਤਾਂ ਵੱਧ ਚੜ੍ਹ ਕੇ ਹਿੱਸਾ ਲੈ ਕੇ ਸਰਕਾਰਾਂ ਨੂੰ ਮਜ਼ਬੂਰ ਕਰਾਂਗੇ ਕਿ ਕਿ ਧਾਰਮਿਕ ਅਸਥਾਨਾ ਦੀ ਰਾਖੀ ਲਈ ਯਤਨ ਕਰੇ।



