
ਖਰੜ, 10 ਅਕਤੂਬਰ : ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵੱਲੋਂ ਭਾਰਤੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਉੱਤੇ ਇੱਕ ਵਕੀਲ ਵੱਲੋਂ ਅਪਮਾਨਜਨਕ ਹਮਲੇ ਦੇ ਵਿਰੋਧ ਵਿੱਚ ਇੱਕ ਰੋਸ ਮਾਰਚ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਦੇ ਪ੍ਰਧਾਨ ਮਦਨ ਲਾਲ ਜਨਾਗਲ ਨੇ ਕੀਤੀ। ਪ੍ਰਦਰਸ਼ਨ ਕਾਰੀਆਂ ਪਹਿਲਾਂ ਝੁੰਗੀਆਂ ਰੋਡ ਸਥਿਤ ਐੱਨ ਆਰ ਆਈ ਇਨਕਲੇਵ ਵਿਖੇ ਇਕੱਠੇ ਹੋਏ ਅਤੇ ਅਕਾਸ਼ ਗੁੰਜਾਊ ਨਾਅਰੇ ਮਾਰਦੇ ਹੋਏ ਬੱਸ ਸਟੈਂਡ ਖਰੜ ਵਿਖੇ ਪਹੁੰਚੇ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਅਤੇ ਮਾਟੋ ਫੜੇ ਹੋਏ ਸਨ। ਇਸ ਰੋਹ ਭਰੇ ਪ੍ਰਦਰਸ਼ਨ ਨੂੰ ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁੱਮਣਾ,ਲਖਬੀਰ ਸਿੰਘ ਰੁਪਾਲਹੇੜੀ,ਜਮਹੂਰੀ ਕਿਸਾਨ ਸਭਾ ਦੇ ਆਗੂ ਰਾਮ ਕਿਸ਼ਨ ਧੁਨਕੀਆ,ਨੰਬਰਦਾਰ ਹਰਚੰਦ ਸਿੰਘ ਅਤੇ ਸਭਾ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ ਨੇ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਉੱਚ ਸਦਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਦੋਸ਼ੀ ਵਕੀਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਹੋਰਾਂ ਤੋਂ ਇਲਾਵਾ ਹਰਭਜਨ ਸਿੰਘ,ਜਸਪਾਲ ਸਿੰਘ,ਹਾਕਮ ਸਿੰਘ,ਬਲਵਿੰਦਰ ਸਿੰਘ ,ਜੀਤ ਰਾਮ,ਅਵਤਾਰ ਸਿੰਘ ਚੱਕਲਾਂ,ਕੁਲਦੀਪ ਕੁਮਾਰ,ਜੰਗ ਸਿੰਘ,ਪੀਟਰ,ਦੀਵਾਨ ਸਿੰਘ ,ਸੁਰਿੰਦਰ ਸਿੰਘ ਬਡਾਲਾ,ਦੀਵਾਨ ਸਿੰਘ ,ਆਦਿ ਨੇ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।



