Punjab

ਸ੍ਰੀ ਕਰਤਾਰਪੁਰ ਕੋਰੀਡੋਰ ‘ਚ ਬੀਐਸਐਫ ਵੱਲੋਂ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਡੇਰਾ ਬਾਬਾ ਨਾਨਕ, 19 ਜੂਨ : ਵੀਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਬਣੇ ਸ੍ਰੀ ਕਰਤਾਰਪੁਰ ਸਾਹਿਬ ਪਸੰਜਰ ਟਰਮੀਨਲ ਅਤੇ ਬੀਐਸਐਫ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਸ੍ਰੀ ਕਰਤਾਰਪੁਰ ਕੋਰੀਡੋਰ ਤੇ ਤੈਨਾਤ ਬੀਐਸਐਫ ਦੀ 24 ਬਟਾਲੀਅਨ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਆਗਾਜ ਕੀਤਾ ਗਿਆ। ਇਸ ਮੌਕੇ ਤੇ ਬੀਐਸਐਫ ਚ ਸੈਕਟਰ ਗੁਰਦਾਸਪੁਰ ਅਧੀਨ ਆਉਂਦੀਆਂ ਬੀਐੱਸਐੱਫ ਦੀਆਂ 24, ਬਟਾਲੀਅਨ 27 ਬਟਾਲੀਅਨ ਅਤੇ 113 ਬਟਾਲੀਅਨ ਤੇ ਅਧਿਕਾਰੀਆਂ ਅਤੇ ਮਹਿਲਾ ਅਤੇ ਪੁਲਿਸ ਜਵਾਨਾਂ ਵੱਲੋਂ 10ਵਾਂ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਬੀਐੱਸਐੱਫ ਦੇ ਸੈਕਟਰ ਡੀਆਈਜੀ ਜੇਕੇ ਬਿਰਦੀ ਤੋਂ ਇਲਾਵਾ 24,27 ਅਤੇ 113ਬਟਾਲੀਅਨ ਦੇ ਕਮਾਂਡੈਂਟ, ਟੂ ਆਈ ਸੀ, ਡਿਪਟੀ ਕਮਾਂਡੈਂਟਾ ਤੋਂ ਇਲਾਵਾ ਅਫ਼ਸਰ ਤੇ ਜਵਾਨਾਂ ਵੱਲੋਂ ਯੋਗ ਕੈਂਪ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਯੋਗਾ ਮਾਹਰਾਂ ਵੱਲੋਂ ਬੀਐੱਸਐੱਫ ਦੇ ਜਵਾਨ ਤੇ ਮਹਿਲਾਵਾਂ ਨੂੰ ਯੋਗਾ ਦੇ ਵੱਖ ਵੱਖ ਆਸਨ ਕਰਵਾਏ ਗਏ । ਇਸ ਮੌਕੇ ਬੀਐੱਸਐੱਫ ਡੀਆਈਜੀ ਜੇਕੇ ਬਿਰਦੀ ਨੇ ਕਿਹਾ ਕਿ ਸਰਹੱਦ ਤੇ ਤਨਦੇਹੀ ਨਾਲ ਡਿਊਟੀ ਕਰ ਰਹੇ ਬੀਐਸਐਫ ਜਵਾਨ ਯੋਗ ਆਸਣ ਕਰਕੇ ਸਿਹਤ ਨੂੰ ਤੰਦਰੁਸਤ ਅਤੇ ਤਣਾਅ ਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੀਐਸਐਫ ਜਵਾਨ ਦੇਸ਼ ਦੀ ਸੁਰੱਖਿਆ ਅਤੇ ਆਪਣੀ ਸਿਹਤ ਦੀ ਤੰਦਰੁਸਤੀ ਲਈ ਯੋਗਾ ਨੂੰ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਬੀਐਸਐਫ ਦੇ ਜਵਾਨ ਕਸਰਤ, ਵੱਖ ਵੱਖ ਖੇਡਾਂ ਦੇ ਨਾਲ ਨਾਲ ਯੋਗਾ ਦੇ ਵੱਖ ਵੱਖ ਆਸਨ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾ ਰਹੇ ਹਨ। ਯੋਗਾ ਦਿਵਸ ਮੌਕੇ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀਆਂ ਵੱਖ ਵੱਖ ਬਟਾਲੀਅਨਾਂ ਵਿੱਚ ਵੀ ਯੋਗਾ ਦਿਉਸ ਮਨਾਇਆ ਗਿਆ। ਇਸ ਮੌਕੇ ਤੇ ਐਲਪੀਆਈ ਤੇ ਕਰਮਚਾਰੀ ਵੱਖ ਵੱਖ ਸਰਹੱਦੀ ਪਿੰਡਾਂ ਦੇ ਮੋਹਤਬਰਾਂ ਅਤੇ ਆਮ ਲੋਕਾਂ ਤੋਂ ਇਲਾਵਾਂ ਐਸਡੀਐਮ ਗੁਰਮਿੰਦਰ ਸਿੰਘ,ਰਜੇਸ਼ ਕੁਮਾਰ ਯਾਦਵ ਕਮਾਂਡੈਂਟ , ਮਾਨ ਸਿੰਘ ਕਮਾਂਡੈਂਟ , ਧੰਨਜੇ ਚੌਹਾਨ ਟੂਆਈ ਸੀ, ਜੀਵਨ ਕਿਸ਼ੋਰ ਗੁਪਤਾ ਟੂ ਆਈ ਸੀ, ਪਰਮਜੀਤ ਡਿਪਟੀ ਕਮਾਂਡੈਂਟ , ਵਰਿੰਦਰ ਕੁਮਾਰ ਆਦਿ ਬੀਐਸਐਫ ਤੇ ਪੁਲਿਸ ਅਤੇ ਮਹਿਲਾ ਜਵਾਨਾਂ ਵੱਲੋਂ ਯੋਗਾ ਕੀਤਾ ਗਿਆ। ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਸ੍ਰੀ ਕਰਤਾਰਪੁਰ ਸਾਹਿਬ ਪਸੰਜਰ ਟਰਮੀਨਲ ‘ਚ ਬੀਐਸਐਫ ਦੇ ਡੀਆਈਜੀ ਜੇਕੇ ਬਿਰਦੀ ਜਵਾਨ ਯੋਗਾ ਕਰਦੇ ਹੋਏ।

Related Articles

Leave a Reply

Your email address will not be published. Required fields are marked *

Back to top button