National

ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਵਿਚ ਇਕ ਸ਼ੱਕੀ ਪੁਲਿਸ ਨੇ ਕੀਤਾ ਕਾਬੂ

ਮਹਾਰਾਸ਼ਟਰ, 17 ਜਨਵਰੀਮੁੰਬਈ ਬਾਂਦਰਾ ਪੁਲਿਸ ਨੇ ਅੱਜ ਅਦਾਕਾਰ ਸੈਫ਼ ਅਲੀ ਖਾਨ ’ਤੇ ਹੋਏ ਹਮਲੇ ਦੇ ਸੰਬੰਧ ਵਿਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਹਮਲੇ ਤੋਂ ਬਾਅਦ, ਸ਼ੱਕੀ ਵਿਅਕਤੀ ਬਾਂਦਰਾ ਰੇਲਵੇ ਸਟੇਸ਼ਨ ਦੇ ਨੇੜੇ ਸੀ.ਸੀ.ਟੀ.ਵੀ. ਵਿਚ ਦੇਖਿਆ ਗਿਆ। ਉਸ ਨੂੰ ਇਸ ਇਲਾਕੇ ਤੋਂ ਹਿਰਾਸਤ ਵਿਚ ਲੈ ਲਿਆ ਗਿਆ। ਸ਼ੱਕੀ ਨੂੰ 15 ਜਨਵਰੀ ਨੂੰ ਸਵੇਰੇ 2.30 ਵਜੇ ਸੈਫ਼ ਦੇ ਘਰ ਦੀ ਛੇਵੀਂ ਮੰਜ਼ਿਲ ਤੋਂ ਹੇਠਾਂ ਉਤਰਦੇ ਦੇਖਿਆ ਗਿਆ ਸੀ।

Related Articles

Leave a Reply

Your email address will not be published. Required fields are marked *

Back to top button