Punjab

ਸੂਬੇ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਸੰਭਾਵਨਾ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ

ਲੁਧਿਆਣਾ, 11 ਜੁਲਾਈ : ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 11 ਜੁਲਾਈ ਨੂੰ ਪੰਜਾਬ ਵਿਚ ਮੌਸਮ ਦਾ ਯੈਲੋ ਅਲਰਟ ਰਹੇਗਾ, ਜਿਸ ਨਾਲ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। 12 ਜੁਲਾਈ ਤੋਂ 15 ਜੁਲਾਈ ਤੱਕ ਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਤੋਂ ਬਾਅਦ 16 ਜੁਲਾਈ ਨੂੰ ਫਿਰ ਤੋਂ ਮੌਸਮ ਦਾ ਯੈਲੋ ਅਲਰਟ ਰਹੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਮੀਂਹ ਵੀ ਪਿਆ। 24 ਘੰਟਿਆਂ ਦੌਰਾਨ ਸੂਬੇ ਦਾ ਔਸਤਮਨ ਤਾਪਮਾਨ 2.4 ਡਿਗਰੀ ਸੈਲਸੀਅਸ ਹੇਠਾਂ ਡਿੱਗਿਆ ਹੈ, ਜਿਹੜਾ ਕਿ ਆਮ ਤੋਂ 4.6 ਡਿਗਰੀ ਹੇਠਾਂ ਹੈ।

Related Articles

Leave a Reply

Your email address will not be published. Required fields are marked *

Back to top button