Punjab

 ਸੂਬੇ ’ਚੋਂ ਨਸ਼ਾ ਤੇ ਭ੍ਰਿਸ਼ਟਾਚਾਰ ਮੁੱਢੋਂ ਖ਼ਤਮ ਕਰਨਾ ਮੁੱਖ ਟੀਚਾ : ਏਡੀਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ

ਐਸ.ਐਸ. ਨਗਰ, 3 ਅਪ੍ਰੈਲ-ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿਜੀਲੈਂਸ ਬਿਊਰੋ ਦੀਆਂ ਕਾਰਗੁਜ਼ਾਰੀਆਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਸੁਰਿੰਦਰ ਪਾਲ ਸਿੰਘ ਪਰਮਾਰ ਆਈਪੀਐੱਸ (ਏਡੀਜੀਪੀ) ਨਾਲ ਹਾਲ ਹੀ ਵਿਚ ਪੰਜਾਬੀ ਜਾਗਰਣ ਟੀਮ ਦੀ ਖ਼ਾਸ ਮੁਲਾਕਾਤ ਹੋਈ। ਇਸ ਇੰਟਰਵਿਊ ਵਿਚ ਉਨ੍ਹਾਂ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ, ਸਾਈਬਰ ਅਪਰਾਧਾਂ ਖ਼ਿਲਾਫ਼ ਕਾਰਵਾਈ ਅਤੇ ਪੁਲਿਸ-ਜਨਤਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ

ਪੰਜਾਬ ਪੁਲਿਸ ’ਚ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹੈ?

ਮੇਰਾ ਪੁਲਿਸ ਵਿਭਾਗ ਵਿਚ ਸਫ਼ਰ 1990 ਵਿਚ ਬਤੌਰ ਡੀਐੱਸਪੀ ਸ਼ੁਰੂ ਹੋਇਆ। ਸਾਲ 1997 ਵਿਚ ਆਈਪੀਐੱਸ ਬਣ ਗਿਆ। ਮੇਰਾ ਤਜਰਬਾ ਰਾਜ ਪੁਲਿਸ ਸੇਵਾ ਤੇ ਆਈਪੀਐੱਸ ਦੋਵਾਂ ਦਾ ਰਿਹਾ ਹੈ। ਦੇਸ਼ ਸੇਵਾ ਦਾ ਮੇਰਾ ਇਹ ਸਫ਼ਰ ਬਹੁਤ ਸੰਤੁਸ਼ਟੀ ਭਰਿਆ ਰਿਹਾ ਹੈ।

ਹਾਲ ਹੀ ਵਿਚ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਜੋਂ ਤੁਹਾਡੀ ਨਿਯੁਕਤੀ ਹੋਈ ਹੈ। ਇਸ ਨਵੀਂ ਡਿਊਟੀ ’ਤੇ ਤੁਹਾਡੀਆਂ ਤਰਜੀਹਾਂ ਕੀ ਹਨ?

ਸਾਡੀ ਪਹਿਲੀ ਪਹਿਲ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਹੈ। ਇਸ ਸਮੇਂ ਰਾਜ ਦੀਆਂ ਦੋ ਅਹਿਮ ਜੰਗਾਂ ਨਸ਼ੇ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀਆਂ ਹਨ, ਜਿਸ ਵਿਚ ਵਿਜੀਲੈਂਸ ਬਿਹਤਰੀਨ ਨਤੀਜੇ ਪੇਸ਼ ਕਰੇਗੀ

ਤੁਸੀਂ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਲਈ ਕਿੱਦਾਂ ਦੀ ਯੋਜਨਾ ਬਣਾਈ ਹੈ?

ਇੰਟੈਲੀਜੈਂਸ, ਸਬੰਧਤ ਵਿਭਾਗਾਂ ਦੀ ਜਾਣਕਾਰੀ, ਟਰੈਪ ਆਦਿ ਨੂੰ ਹੋਰ ਬਿਹਤਰੀਨ ਤਰੀਕੇ ਰਾਹੀਂ ਤਿਆਰ ਕਰਦੇ ਹੋਏ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਤੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਪੁਲਿਸ ਤੇ ਲੋਕਾਂ ਦਾ ਆਪਸੀ ਸਹਿਯੋਗ ਕਿੰਨਾ ਮਹੱਤਵਪੂਰਣ ਹੈ?

-ਲੋਕ ਭ੍ਰਿਸ਼ਟਾਚਾਰ ਤੋਂ ਵੱਧ ਪੀੜਤ ਹਨ, ਇਸ ਲਈ ਉਹ ਭ੍ਰਿਸ਼ਟਾਚਾਰ ਦਾ ਹਰ ਹਾਲ ’ਚ ਖ਼ਾਤਮਾ ਚਾਹੁੰਦੇ ਹਨ ਜਦਕਿ ਪੁਲਿਸ ਇਸਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਸੇਵਾ ਵਿਚ ਹੈ। ਇਸ ਲਈ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜ ਦੀ ਇਸ ਕੁਰੀਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਤੁਸੀਂ ਪੰਜਾਬ ਵਿਚ ਇਸ ਸਹਿਯੋਗ ਨੂੰ ਹੋਰ ਵਧੀਆ ਕਿਵੇਂ ਬਣਾਉਣਾ ਚਾਹੋਗੇ?

-ਇਸ ਲਈ ਸਿਸਟਮ ਵਿਚ ਲੋਕਾਂ ਦੀ ਮਦਦ ਲਈ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਖ਼ਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਖ਼ਲਅੰਦਾਜ਼ੀ ਨੂੰ ਵੀ ਖ਼ਤਮ ਕੀਤਾ ਗਿਆ ਹੈ। ਵਿਭਾਗ ਨੂੰ ਹੋਰ ਚੌਕਸ ਕੀਤਾ ਜਾ ਰਿਹਾ ਹੈ।

ਤੁਸੀਂ ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਵਿਚ ਤਕਨੀਕ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਅਤੇ ਕਿਸੇ ਖ਼ਾਸ ਯੋਜਨਾ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ?

ਬਿਲਕੁਲ, ਵਿਜੀਲੈਂਸ ਵਿਭਾਗ ਵਿਚ ਮੋਬਾਈਲ, ਲੋਕੇਸ਼ਨ, ਆਈਟੀ ਸਮੇਤ ਹਰ ਤਰ੍ਹਾਂ ਦੀਆਂ ਤਕਨੀਕਾਂ ਨੂੰ ਲਗਾਤਾਰ ਅਪਡੇਟ ਕਰਦੇ ਹੋਏ ਅਪਰਾਧੀਆਂ ਦੀ ਸੋਚ ਤੇ ਤਕਨੀਕ ਤੋਂ ਉੱਪਰ ਲਿਆਂਦਾ ਜਾ ਰਿਹਾ ਹੈ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਅੱਜ ਵਿਭਾਗ ਵੱਲੋਂ ਹਰ ਨਵੀਂ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ।

ਤੁਸੀਂ ਅਗਲੇ ਪੰਜ ਸਾਲਾਂ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਕਿੱਥੇ ਦੇਖਦੇ ਹੋ ਅਤੇ ਮੁੱਖ ਨਿਰਦੇਸ਼ਕ ਵਜੋਂ ਤੁਸੀਂ ਕਿਸ ਤਰ੍ਹਾਂ ਦੇ ਬਦਲਾਅ ਦੇਖਣਾ ਚਾਹੁੰਦੇ ਹੋ?

ਵਿਜੀਲੈਂਸ ਬਿਊਰੋ ਦਾ ਮੁੱਖ ਟੀਚਾ ਸਮਾਜ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕਾਂ ਵੱਲੋਂ ਵੀ ਲਗਾਤਾਰ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਲੋਕ ਵਿਜੀਲੈਂਸ ਦੇ ਟੋਲ ਫ੍ਰੀ ਨੰਬਰਾਂ ’ਤੇ ਸੂਚਿਤ ਕਰਨ।

ਨੌਜਵਾਨਾਂ ਲਈ ਕੀ ਸੁਨੇਹਾ ਹੈ?

ਮੇਰਾ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ ਕਿ ਭਾਵੇਂ ਵਿਦੇਸ਼ ਹੋਏ ਜਾਂ ਦੇਸ਼, ਮਿਹਨਤ ਦੋਹਾਂ ਥਾਵਾਂ ’ਤੇ ਕਰਨੀ ਪੈਂਦੀ ਹੈ। ਇਸ ਲਈ ਉਹੀ ਮਿਹਨਤ ਆਪਣੇ ਦੇਸ਼ ਵਿਚ ਦੇਸ਼ ਦੀ ਤਰੱਕੀ ਲਈ ਕੀਤੀ ਜਾਵੇਮਿਹਨਤ ਨਾਲ ਸਭ ਸੰਭਵ ਹੈ।

Related Articles

Leave a Reply

Your email address will not be published. Required fields are marked *

Back to top button