Punjab

ਸੁੱਚਾ ਸਿੰਘ ਲੰਗਾਹ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ, ਡੇਢ ਘੰਟਾ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 23 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਵਿਖੇ ਤਕਰੀਬਨ ਡੇਢ ਘੰਟਾ ਮੁਲਾਕਾਤ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦਿਆ ਲੰਗਾਹ ਨੇ ਕਿਹਾ ਕਿ ਜਥੇਦਾਰ ਸਿੱਖ ਪੰਥ ਦੀ ਸਤਿਕਾਰਯੋਗ ਸਖਸ਼ੀਅਤ ਹਨ ਅਤੇ ਮੈਂ ਇੱਥੇ ਉਨ੍ਹਾਂ ਨੂੰ ਮਿਲਣ ਲਈ ਆਇਆ ਹਾਂ। ਭਾਜਪਾ ਦੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਕਿ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ ਪਰ ਇਸ ਵਾਰ ਗਠਜੋੜ ਸਿਧਾਂਤਾਂ ’ਤੇ ਹੋਵੇਗਾ। ਸਾਡੇ ਬੰਦੀ ਸਿੰਘ 30-35 ਸਾਲਾਂ ਤੋਂ ਜੇਲ੍ਹਾਂ ’ਚ ਹਨ ਅਤੇ ਉਹ ਹੁਣ ਮਾਨਸਿਕ ਤੌਰ ’ਤੇ ਬਿਮਾਰ ਹਨ। ਕਿਸਾਨਾਂ ਦੀਆਂ ਮੰਗਾਂ ਲੰਬਿਤ ਹਨ। ਜੇਕਰ ਇਹ ਮਸਲੇ ਹੱਲ ਹੋ ਜਾਂਦੇ ਹਨ ਤਾਂ ਅਸੀਂ ਭਾਜਪਾ ਨਾਲ ਗਠਜੋੜ ਬਾਰੇ ਪੰਜਾਬ ਦੀ ਜਨਤਾ ਨੂੰ ਦੱਸਣ ਦੀ ਸਥਿਤੀ ਵਿਚ ਹਾਂ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਪ੍ਰਤੀ ਕੋਈ ਭਾਵਨਾਵਾਂ ਨਹੀਂ ਹਨ। ਮੈਂ ਵੀ ਨਸ਼ਿਆਂ ਦੇ ਵਿਰੁੱਧ ਹਾਂ ਪਰ ਜੇ ਅਸੀਂ ਵੱਡੀਆਂ ਮੱਛੀਆਂ ਫੜ ਲਈਏ ਤਾਂ ਨਸ਼ੇ ਖਤਮ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button