
ਸ਼੍ਰੀ ਕੀਰਤਪੁਰ ਸਾਹਿਬ, 20 ਜੁਲਾਈ : ਸ਼੍ਰੀ ਕੀਰਤਪੁਰ ਸਾਹਿਬ ਮੇਨ ਬਾਜ਼ਾਰ ਵਿਚ ਸਤੰਬਰ 2021 ਨੂੰ ਇਕ ਸੁਨਿਆਰੇ ਦੇ ਘਰ ਹੋਈ ਡਕੈਤੀ ਦੇ ਸਬੰਧ ਵਿਚ ਸ਼ਿਕਾਇਤ ਕਰਤਾ ਨੇ ਪੰਜਾਬ ਐਂਡ ਹਰਿਆਣਾ ਹਾਈਕਰੋਟ ਵਿਚ ਰਿਟ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਵੱਲੋਂ ਰੂਪਨਗਰ ਦੇ ਐੱਸਐੱਸਪੀ ਤੋਂ ਰਿਪੋਰਟ ਮੰਗੀ ਹੈ। ਘਟਨਾ ਸਤੰਬਰ 2021 ਦੀ ਹੈ। ਲਗਪਗ ਚਾਰ ਸਾਲ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਸਥਿਤ ਇਕ ਮਸ਼ਹੂਰ ਸੁਨਿਆਰੇ ਦੇ ਘਰ ਡਾਕਾ ਪਿਆ ਸੀ। ਜਿਸ ਵਿਚ ਅਪਰਾਧੀਆਂ ਵਲੋਂ ਸੁਨਿਆਰੇ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਹਥਿਆਰਾਂ ਦੀ ਨੌਕ ’ਤੇ ਪੰਜ ਕਿਲੋ ਸੋਨਾ ਅਤੇ ਲੱਖਾਂ ਰੁਪਏ ਨਕਦੀ ਲੁੱਟ ਕੇ ਲੈ ਗਏ ਸਨ ਪਰ ਪੁਲਿਸ ਵੱਲੋਂ ਢਿੱਲੀ ਕਾਰਗੁਜ਼ਾਰੀ ਕਾਰਨ ਪੂਰੇ ਦੋਸ਼ੀ ਅੱਜ ਤੱਕ ਨਹੀਂ ਫੜੇ ਗਏ ਦੋ ਦੋਸ਼ੀ ਮੌਕੇ ’ਤੇ ਜ਼ਖ਼ਮੀ ਹਾਲਤ ਵਿੱਚ ਫੜੇ ਗਏ ਸਨ ਅਤੇ ਬਾਕੀ ਅਜੇ ਤੱਕ ਫਰਾਰ ਹੈ ਅਤੇ ਸਮਾਨ ਦੀ ਰਿਕਵਰੀ ਵੀ ਨਹੀਂ ਹੋਈ ਸੀ। ਚਾਰ ਸਾਲ ਬਾਅਦ ਵੀ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਨਾ ਹੀ ਲੁੱਟੇ ਹੋਏ, ਸੋਨੇ ਅਤੇ ਪੈਸੇ ਦੀ ਰਿਕਵਰੀ ਹੋਈ ਹੈ। ਹਾਈ ਕੋਰਟ ਵੱਲੋਂ ਰੂਪਨਗਰ ’ਤੇ ਐੱਸਐੱਸਪੀ ਤੋਂ ਰਿਪੋਰਟ ਮੰਗੀ ਗਈ ਹੈ ਕੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਚ ਇਸ ਸਮੇਂ ਦੌਰਾਨ ਕੌਣ ਕੌਣ ਥਾਣਾ ਮੁਖੀ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਵਿਚ ਆਈ,ਉਹ ਕੌਣ ਕੌਣ ਸੀ ਅਤੇ ਹੁਣ ਤੱਕ ਪੜਤਾਲ ਕਿੱਥੇ ਤੱਕ ਪਹੁੰਚੀ ਹੈ। ਹਾਈ ਕੋਰਟ ਚੰਡੀਗੜ੍ਹ ਵਲੋਂ ਐਸਐਸਪੀ ਰੂਪਨਗਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਦੀ ਰਿਪੋਰਟ 24 ਜੁਲਾਈ2025 ਤੱਕ ਪੇਸ਼ ਕਰੇ ਨਹੀਂ ਤਾਂ ਐਸਐਸਪੀ ਆਪ ਹਾਈ ਕੋਰਟ ਪੇਸ਼ ਹੋਵੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਿਕਾਇਤ ਕਰਤਾ ਨੂੰ ਇਨਸਾਫ ਲੈਣ ਲਈ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ। ਫਰਾਰ ਹੋਏ ਦੋਸ਼ੀਆਂ ਵੱਲੋਂ ਜ਼ਮਾਨਤ ਲਈ ਕੋਰਟ ਵਿਚ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਇਸ ਨੂੰ ਦੇਖਦੇ ਹੋਏ ਵੀ ਹਾਈ ਕੋਰਟ ਵੱਲੋਂ ਸਖ਼ਤੀ ਕੀਤੀ ਗਈ ਹੈ।



