Punjab

ਸਤਿਕਾਰ ਪੇਪਰ ਮਿੱਲ ’ਚ ਅਚਾਨਕ ਲੱਗੀ ਅੱਗ

ਹੰਬੜਾਂ, 20 ਜੁਲਾਈ : ਪਿੰਡ ਹੰਬੜਾਂ ਦੀ ਸਤਿਕਾਰ ਪੇਪਰ ਮਿੱਲ ਵਿੱਚ ਪਈ ਗੱਤੇ ਦੀ ਰੱਦੀ ਨੂੰ ਬੀਤੀ ਸਵੇਰ ਸਮੇਂ ਅਚਾਨਕ ਵੱਡੀ ਮਾਤਰਾ ਵਿੱਚ ਪਈ ਗੱਤੇ ਦੀ ਰੱਦੀ ਨੂੰ ਅੱਗ ਲੱਗ ਗਈ। ਪੇਪਰ ਮਿੱਲ ਦੇ ਮਾਲਕ ਅਮਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਉਨ੍ਹਾਂ ਨੂੰ ਫੈਕਟਰੀ ਵਿੱਚ ਰੱਦੀ ਲੈਣ ਆਏ ਇੱਕ ਡਰਾਈਵਰ ਨੇ ਗੇਟ ’ਤੇ ਆ ਕੇ ਗਾਰਡ ਨੂੰ ਦੱਸਿਆ। ਜਿਨ੍ਹਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਜਿਸ ’ਤੇ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਚੌਕੀ ਹੰਬੜਾ ਤੇ ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਦਿੱਤੀ। ਜਿਸ ਮਗਰੋਂ ਸਬ ਇੰਸਪੈਕਟਰ ਵਿਨੋਦ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਫਾਇਰ ਬ੍ਰਿਗੇਡ ਦੇ ਅਮਲੇ ਨੇ ਬੜੀ ਜੱਦੋ-ਜਹਿਦ ਕਰ ਕੇ ਅੱਗ ’ਤੇ ਕਾਬੂ ਪਾਇਆ। ਫੈਕਟਰੀ ਮਾਲਕ ਅਮਨ ਸਿੰਘ ਨੇ ਦੱਸਿਆ ਕਿ ਕਰੀਬ 10 ਲੱਖ ਰੁਪਏ ਦੀ ਰੱਦੀ ਸੜ ਕੇ ਰਾਖ ਬਣ ਗਈ।

Related Articles

Leave a Reply

Your email address will not be published. Required fields are marked *

Back to top button