Punjab

ਸੁਖਪਾਲ ਸਿੰਘ ਖਹਿਰਾ ਨੇ ਸੂਬਾ ਸਰਕਾਰ ’ਤੇ ਲੋਕਾਂ ਦੇ ਪੈਸੇ ਨਾਲ ਦਿੱਲੀ ਦੇ ਆਗੂਆਂ ਨੂੰ ਬੇਲੋੜੀ ਸੁਰੱਖਿਆ ਦੇਣ ਦੇ ਲਾਏ ਦੋਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 26 ਅਪ੍ਰੈਲ-ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੂਬਾ ਸਰਕਾਰ ’ਤੇ ਲੋਕਾਂ ਦੇ ਟੈਕਸਾਂ ਦਾ ਪੈਸਾ ਦਿੱਲੀ ਦੇ ਆਗੂਆਂ ’ਤੇ ਖਰਚ ਕਰਨ ਦਾ ਦੋਸ਼ ਲਾਇਆ ਹੈ। ਖਹਿਰਾ ਅਤੇ ਆਰਟੀਆਈ ਕਾਰਕੁੰਨ ਮਾਨਿਕ ਗੋਇਲ ਨੇ ਕਿਹਾ ਕਿ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ ਦੇ ਤਿੰਨ ਦਿਨਾਂ ਪਠਾਨਕੋਟ ਦੌਰੇ ’ਤੇ ਡਾਕਟਰਾਂ ਦੀ ਟੀਮ, ਸਪੈਸ਼ਲ ਐਂਬੂਲੈਂਸ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਨਾ ਨਾ ਸਿਰਫ਼ ਗੈਰ ਸੰਵਿਧਾਨਕ ਹੈ, ਬਲਕਿ ਇਹ ਸਰਕਾਰੀ ਖ਼ਜਾਨੇ ਦੀ ਦੁਰਵਰਤੋਂ ਵੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਨੇ ਪਠਾਨਕੋਟ ਦੀ ਇਕਲੌਤੀ ਐਡਵਾਂਸਡ ਲਾਈਫ ਸਪੋਰਟ (ਏਐਲਐਸ) ਐਂਬੂਲੈਂਸ ਅਤੇ ਛੇ ਐਮਡੀ ਡਾਕਟਰਾਂ ਦੀ ਟੀਮ ਮੁਨੀਸ਼ ਸਿਸੋਦੀਆਂ ਲਈ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇੰਟਰਨੈਟ ਮੀਡੀਆ ’ਤੇ ਖੂਬ ਵਾਇਰਲ ਵੀ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਮੁਨੀਸ਼ ਸਿਸੋਦੀਆ ਕੋਈ ਵਿਧਾਇਕ ਨਹੀ ਹੈ। ਦਿੱਲੀ ਦੇ ਸਾਬਕਾ ਨੇਤਾ ਨੂੰ ਵੀਵੀਆਈਪੀ ਸਹੂਲਤਾਂ ਪ੍ਰਦਾਨ ਕਰਨਾ ਪਾਰਟੀ ਦੇ ਆਮ ਨਾਗਰਿਕਾਂ ਦੀ ਸੇਵਾ ਕਰਨ ਦੇ ਦਾਅਵੇ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਦਿੱਤੀ ਗਈ ਸ਼ਕਤੀ ਦੀ ਦੁਰਵਰਤੋਂ ਕਰ ਰਹੀ ਹੈ। ਜਦਕਿ ਵੋਟਾਂ ਤੋ ਪਹਿਲਾਂ ਮੁੱਖ ਮੰਤਰੀ ਸਮੇਤੇ ਆਪ ਲੀਡਰਸ਼ਿਪ ਪੰਜਾਬ ਦੇ ਆਗੂਆਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਰਹੇ ਹਨ।

Related Articles

Leave a Reply

Your email address will not be published. Required fields are marked *

Back to top button