Punjab

ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਦਾ ਕੀਤਾ ਚੈਕ ਭੇਂਟ

ਬਠਿੰਡਾ, 9 ਜਨਵਰੀਸਥਾਨਕ ਨੈਸ਼ਨਲ ਫਰਟੀਲਾਈਜਰ ਲਿਮਟਿਡ ਵਿਖੇ ਬਣੇ ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਬਠਿੰਡਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਲਈ ਪੰਜਾਹ ਹਜ਼ਾਰ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼੍ਰੀ ਸ਼ੌਕਤ ਅਹਿਮਦ ਪਰੇ ਨੂੰ ਭੇਂਟ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੁਕਰਿਤੀ ਮਹਿਲਾ ਮੰਚ ਵੱਲੋਂ ਇਸ ਭੇਂਟ ਕੀਤੀ ਰਾਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਹ ਵਿੱਤੀ ਮੱਦਦ ਲੋੜਵੰਦਾਂ ਦੀ ਸੇਵਾ ਲਈ ਵਰਤੀ ਜਾਵੇਗੀ। ਇਸ ਮੌਕੇ ਸੁਕਰਿਤੀ ਮਹਿਲਾ ਮੰਚ ਦੀ ਪ੍ਰਧਾਨ ਮੈਡਮ ਸੰਧਿਆ ਬਤਰਾ, ਜੁਆਇੰਟ ਸਕੱਤਰ ਮੈਡਮ ਅੰਜਲੀ ਮੰਦਪੇ, ਮੈਡਮ ਰੇਖਾ ਕੁਮਾਰੀ, ਮੈਡਮ ਸੋਨੀਆ ਗਿੱਲ ਅਤੇ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button