Punjab

ਸਿੱਕਮ ‘ਚ ਸੁਨਾਮ ਨੇੜਲੇ ਪਿੰਡ ਨਮੋਲ ਦਾ ਫੌਜੀ ਸ਼ਹੀਦ,ਬਰਫ਼ ਹਟਾਉਂਦੇ ਸਮੇਂ ਬੁਲਡੋਜ਼ਰ ਪਲਟਣ ਕਾਰਨ ਹੋਈ ਮੌਤ

ਸੁਨਾਮ,  6 ਅਗਸਤ : ਸੁਨਾਮ ਨੇੜਲੇ ਪਿੰਡ ਨਮੋਲ ਦਾ ਫੌਜੀ ਜਵਾਨ ਡਿਊਟੀ ਦੌਰਾਨ ਸਿੱਕਮ ‘ਚ ਸ਼ਹੀਦ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਲਾਂਸ ਨਾਇਕ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਮਿਰਜਾ ਪੱਤੀ ਨਮੋਲ ਕਰੀਬ 10 ਕੁ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਫੌਜ ਦੀ 55 ਇੰਜੀਨੀਅਰ ਰਜਮੈਂਟ ‘ਚ ਤਾਇਨਾਤ ਸੀ। ਜਵਾਨ ਰਿੰਕੂ ਸਿੰਘ ਆਪਣੇ ਸਾਥੀਆਂ ਸਮੇਤ ਬੀਤੇ ਕੱਲ੍ਹ ਆਪਣੀ ਪੋਸਟਿੰਗ ਵਾਲੇ ਇਲਾਕੇ ‘ਚ ਸੜਕ ਤੋਂ ਬਰਫ ਹਟਾ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਇਕ ਬੁਲਡੋਜ਼ਰ ਜਵਾਨ ਰਿੰਕੂ ਸਿੰਘ ਦੇ ਉੱਪਰ ਪਲਟ ਗਿਆ, ਜਿਸ ਕਾਰਨ ਰਿੰਕੂ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਸ਼ਹੀਦ ਰਿੰਕੂ ਸਿੰਘ ਇਕ ਛੋਟੇ ਕਿਸਾਨ ਦਾ ਪੁੱਤਰ ਸੀ, ਜਿਸ ਦਾ ਅਜੇ ਵਿਆਹ ਕਰਨਾ ਸੀ।

Related Articles

Leave a Reply

Your email address will not be published. Required fields are marked *

Back to top button