Punjab

ਸਿਹਤ ਵਿਭਾਗ ਵੱਲੋਂ ਪਿੰਡ ਕੰਧਾਂ ਵਾਲੀ ਵਿਖੇ ਨਸ਼ਿਆ ਵਿਰੁੱਧ ਕੀਤਾ ਜਾਗਰੂਕਤਾ ਸਮਾਗਮ

ਫ਼ਿਰੋਜ਼ਪੁਰ, 9 ਮਾਰਚ (ਬਾਲ ਕਿਸ਼ਨ)– ਪੰਜਾਬ ਸਰਕਾਰ ਵਲੋ ਸੂਬੇ ਵਿੱਚੋ ਨਸ਼ਿਾਂ ਦੇ ਮੁਕੰਮਲ ਖ਼ਾਤਮੇ ਲਈ ‘ਯੁੱਧ ਨਸ਼ਿਆ ਵਿਰੁੱਧ’ਮੁਹਿੰਮ ਤਹਿਤ ਅੱਜ ਸਿਵਲ ਸਰਜਨ, ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਕੰਧਾਂ ਵਾਲੀ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ ।ਇਸ ਮੌਕੇ ਡਾ. ਰਾਜੂ ਚੌਹਾਨ ਐੱਸਐੱਮਓ ਦੀ ਅਗਵਾਈ ਹੇਠ ਨਸ਼ੇ ਦੀ ਮਾੜੀ ਅਲਾਮਤ ਨੂੰ ਖ਼ਤਮ ਕਰਨ ਦੇ ਲਈ ਹਾਜ਼ਰੀਨ ਲੋਕਾਂ ਨੂੰ ਮਿਲ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਡਾ. ਪੂਨਮ ਜਿੰਦਲ ਮੈਡੀਕਲ ਆਫਿਸਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਖਿਲਾਫ਼ ਆਰ ਪਾਰ ਦੀ ਜੰਗ ਵਿੱਢੀ ਗਈ ਹੈ ਅਤੇ ਸਰਕਾਰ ਦਾ ਮੁੱਖ ਟੀਚਾ ਸੂਬੇ ਵਿੱਚੋ ਹਰ ਤਰ੍ਹਾਂ ਦੇ ਨਸ਼ੇ ਦਾ ਪੂਰਨ ਖ਼ਾਤਮਾ ਹੈ ।ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀਆਂ ਟੀਮਾ ਵੱਲੋਂ ਲਗਾਤਾਰ ਜਿੱਥੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਵਾਪਿਸ ਭੇਜਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ।ਨਸ਼ੇ ਦੀ ਮਾੜੀ ਅਲਾਮਤ ਦੀ ਗੱਲ ਕਰਦਿਆ ਡਾ. ਅਸ਼ੋਕ ਸੀਐੱਚਓ ਅਤੇ ਅਮਰਜੀਤ ਐੱਮਪੀਐੱਚਡਬਲਿਊ ਮੇਲ ਨੇ ਕਿਹਾ ਕਿ ਨਸ਼ਾ ਇੱਕ ਲੰਬਾ ਸਮਾਂ ਚੱਲਣ ਵਾਲੀ ਅਤੇ ਵਾਰ ਵਾਰ ਹੋਣ ਵਾਲੀ ਬੀਮਾਰੀ ਹੈ ਜੋ ਸਾਡੇ ਦਿਮਾਗ, ਸਰੀਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਇਸਦੇ ਇਲਾਜ ਲਈ ਵੀ ਮਰੀਜ਼ ਨੂੰ ਲੰਬਾ ਸਮਾਂ ਇਲਾਜ ਕਰਾਉਣਾ ਪੈਂਦਾ ਹੈ, ਜੋ ਕਿ ਖੁਦ ਮਰੀਜ਼, ਉਸਦੇ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ।ਨਸ਼ਾ ਮੁਕਤ ਪੰਜਾਬ ਵੱਲ ਵੱਧਦੇ ਕਦਮਾਂ ਤਹਿਤ ਜ਼ਿਲ੍ਹੇ ਵਿੱਚ ਇਸ ਸਮੇਂ ਸਿਹਤ ਵਿਭਾਗ ਅਧੀਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਨਸ਼ਾ ਮੁਕਤੀ ਕੇਂਦਰ ਚੱਲ ਰਿਹਾ ਹੈ, ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਠੀਕ ਹੋਣ ਦੀ ਸਥਿੱਤੀ ਨੂੰ ਵੇਖਦੇ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਮੁਫਤ ਰਹਿਣ ਅਤੇ ਖਾਣੇ ਦੀ ਸਹੂਲਤ ਦੇ ਨਾਲ ਨਾਲ ਵਿਅਕਤੀਗਤ ਕਾਊਂਸਲਿੰਗ, ਪਰਿਵਾਰਕ ਕਾਊਂਸਲਿੰਗ ਤੇ ਗਰੁੱਪ ਕਾਊਂਸਲਿੰਗ ਵੀ ਮੁਹੱਈਆ ਕੀਤੀ ਜਾਂਦੀ ਹੈ।ਇਸ ਮੌਕੇ ਉਨ੍ਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਪੰਜਾਬ ਸਰਕਾਰ ਵਲੋ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਹਰ ਵਿਅਕਤੀ ਆਪਣਾ ਸਹਿਯੋਗ ਦੇਵੇ ਤਾਂ ਜੋ ਮੁੱਖ ਮੰਤਰੀ ਪੰਜਾਬ ਵੱਲੋਂ ਰੰਗਲਾ ਪੰਜਾਬ ਬਨਾਉਣ ਦੇ ਸੁਫ਼ਨੇ ਨੂੰ ਸਾਕਾਰ ਕੀਤਾ ਜਾ ਸਕੇ ।ਇਸ ਮੌਕੇ ਡਾ. ਪੂਨਮ ਜਿੰਦਲ ਐੱਮਓ, ਕਰਮਜੀਤ ਕੌਰ ਐੱਲਐੱਚਵੀ, ਅਮਰਜੀਤ ਮ ਪ ਹ ਵ ( ਮੇਲ ),ਡਾ ਅਸ਼ੋਕ ਕੁਮਾਰ ਸੀਐੱਚਓ, ਸਰੋਜ ਬਾਲਾ ਮ ਪ ਹ ਵ(ਫੀ),ਲੱਛਮੀ ਬਾਈ ਆਸ਼ਾ ਫੈਸਲੀਟੈਟਰ, ਤੇ ਆਸ਼ਾ ਵਰਕਰ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button