Punjab

ਸਿਹਤਮੰਦ ਜੀਵਨ ਲਈ ਲੋਕਾਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਇਆ -ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ

ਜ਼ੀਰਕਪੁਰ ’ਚ ਟ੍ਰੇਨਰ ਅਭਿਸ਼ੇਕ ਰਾਣਾ ਵੱਲੋਂ ਰੋਜ਼ਾਨਾ ਲਗਾਈਆਂ ਜਾਂਦੀਆਂ ਹਨ ਛੇ ਯੋਗਾ ਕਲਾਸਾਂ

ਜ਼ੀਰਕਪੁਰ/ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਜਨਵਰੀ, 2025- ਐਸ.ਡੀ.ਐਮ, ਡੇਰਾਬੱਸੀ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਅਧੀਨ ਜ਼ੀਰਕਪੁਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੱਗਦੀਆਂ ਯੋਗਸ਼ਾਲਾਵਾਂ ਸ਼ਹਿਰ ਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਰੋਈ ਸਿਹਤ ਅਤੇ ਮਾਨਸਿਕ ਤੰਦਰੁਸਤੀ ਦੇਣ ਦੇ ਮਿਸ਼ਨ ਨਾਲ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਪੂਰੀ ਤਰ੍ਹਾਂ ਫਾਇਦੇਮੰਦ ਸਿੱਧ ਹੋ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਅਭਿਸ਼ੇਕ ਰਾਣਾ ਵੱਲੋਂ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆ ਜਾ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਪਹਿਲੀ ਅਤੇ ਤੀਜੀ ਕਲਾਸ ਨਾਭਾ ਕਮਿਊਨਿਟੀ ਹਾਲ, ਪਿੰਡ ਨਾਭਾ, ਪਟਿਆਲਾ ਰੋਡ ਵਿਖੇ ਸਵੇਰੇ 5.30 ਤੋਂ 6.30 ਵਜੇ ਤੱਕ ਅਤੇ ਸਵੇਰੇ 10.00 ਤੋਂ 11.00 ਵਜੇ ਤੱਕ, ਦੂਜੀ ਕਲਾਸ ਮਾਇਆ ਗਾਰਡਨ, ਫੇਜ਼-2, ਵੀ.ਆਈ.ਪੀ. ਰੋਡ ਵਿਖੇ ਸਵੇਰੇ 7.40 ਤੋਂ 8.40 ਵਜੇ ਤੱਕ, ਚੌਥੀ ਕਲਾਸ ਸਵਾਸਤਿਕ ਵਿਹਾਰ, ਪਟਿਆਲਾ ਰੋਡ ਵਿਖੇ ਸਵੇਰੇ 11.05 ਤੋਂ 12.05 ਵਜੇ ਤੱਕ, ਪੰਜਵੀ ਕਲਾਸ ਪਿੰਡ ਛੱਤਬੀੜ, ਗੁਰਦੁਆਰਾ ਹਾਲ ਵਿਖੇ ਬਾਅਦ ਦੁਪਿਹਰ 3.40 ਤੋਂ 4.40 ਵਜੇ ਤੱਕ ਅਤੇ ਛੇਵੀਂ ਕਲਾਸ ਮੈਕਸਿਜ਼ਇਲਾਜ਼ਾ ਨਗਲਾ ਰੋਡ ਵਿਖੇ ਸ਼ਾਮ 4.50 ਤੋਂ 5.50 ਵਜੇ ਤੱਕ ਲਾਈ ਜਾਂਦੀ ਹੈ। ਯੋਗਾ ਟ੍ਰੇਨਰ ਅਭਿਸ਼ੇਕ ਰਾਣਾ ਦਾ ਕਹਿਣਾ ਹੈ ਕਿ ਨਰਿੰਤਰ ਯੋਗਾ ਅਭਿਆਸ ਨਾਲ ਬਹੁਤ ਲੋਕਾਂ ਨੇ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਂਦਾ ਹੈ। ਯੋਗਾ ਦੇ ਮਨੁੱਖੀ ਸਰੀਰ ਨੂੰ ਬਹੁਤ ਫਾਇਦੇ ਹਨ। ਲਗਾਤਾਰ ਯੋਗਾ ਅਭਿਆਸ ਨਾਲ ਕਈ ਭਾਗੀਦਾਰਾਂ ਨੇ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਮਨੁੱਖ ਦੇ ਚਿੰਤਾ ਮੁਕਤ ਹੋਣ ਤੇ ਨਾਲ ਨਾਲ ਉਸ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ ਅਤੇ ਮਨੁੱਖ ਆਪਣੇ ਆਪ ਨੂੰ ਜੋਸ਼ੀਲਾ ਅਤੇ ਫੁਰਤੀਲਾ ਮਹਿਸੂਸ ਕਰਦਾ ਹੈ।  ਕਈ ਆਸਣ ਅਜਿਹੇ ਹਨ, ਜਿੰਨ੍ਹਾਂ ਨੂੰ ਕਰਨ ਨਾਲ ਮਾਸ਼ਪੇਸ਼ੀਆਂ ਵਿੱਚ ਵਧੇਰੇ ਲਚਕਤਾ ਆਉਂਦੀ ਹੈ। ਯੋਗਾ  ਦੇ ਸਰੀਰ ਨੂੰ ਅਨੇਕਾਂ ਹੀ ਲਾਭ ਹਨ, ਜੇਕਰ ਯੋਗ ਅਭਿਆਸ ਨਿਯਮਿਤ ਤੌਰ ਤੇ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਰੋਜ਼ਾਨਾ ਲੱਗਣ ਵਾਲੀਆ ਯੋਗਾ ਕਲਾਸਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ, ਜਿਸ ਨਾਲ ਲੋਕ ਰੋਗ ਮੁਕਤੀ ਦੇ ਨਾਲ ਨਾਲ ਖੁਸ਼ਹਾਲ ਜੀਵਨ ਵੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ‘ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button