Punjab

ਸਿਵਲ ਹਸਪਤਾਲ ’ਚ ਫਰੀਜ਼ਰ ਖ਼ਾਤਰ ਭਟਕਦਾ ਰਿਹਾ ਸ਼ਹੀਦ ਦਾ ਪਰਿਵਾਰ

ਸਿੱਕਮ ਵਿਚ ਸ਼ਹੀਦ ਹੋਏ ਰਿੰਕੂ ਸਿੰਘ ਦੇ ਪਰਿਵਾਰ ਨੇ ਲਾਏ ਗੰਭੀਰ ਦੋਸ਼

ਸੰਗਰੂਰ, 7 ਅਗਸਤ : ਇਕ ਪਾਸੇ ਜਿੱਥੇ ਸਰਕਾਰ ਸ਼ਹੀਦਾਂ ਦੇ ਸਨਮਾਨ ਵਿਚ ਵੱਡੀਆਂ-ਵੱਡੀਆਂ ਗੱਲਾਂ ਕਰਦੀ ਨਹੀਂ ਥੱਕਦੀ, ਉਥੇ ਸਿੱਕਮ ਵਿਚ ਬਰਫ਼ ਹਟਾਉਣ ਸਮੇਂ ਬੁਲਡੋਜ਼ਰ ਪਲਟਣ ਕਾਰਨ ਥੱਲੇ ਆਏ ਪਿੰਡ ਨਮੋਲ ਦੇ ਫ਼ੌਜੀ ਰਿੰਕੂ ਸਿੰਘ ਦੀ ਦੇਹ ਰੱਖਣ ਲਈ ਸਿਵਲ ਹਸਪਤਾਲ ਵਿੱਚੋਂ ਫਰੀਜ਼ਰ ਨਾ ਮਿਲਣ ਕਾਰਨ ਸ਼ਹੀਦ ਦਾ ਪਰਿਵਾਰ ਭਟਕਦਾ ਨਜ਼ਰ ਆਇਆ। ਪਰਿਵਾਰ ਨੂੰ ਫਰੀਜ਼ਰ ਦੇਣ ਦੀ ਬਜਾਏ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸੁਨਾਮ ਜਾਂ ਭਵਾਨੀਗੜ੍ਹ ਹਸਪਤਾਲ ਵਿਚ ਜਾਣ ਬਾਰੇ ਆਖ ਦਿੱਤਾ। ਹਾਲਾਂਕਿ, ਐੱਸਐੱਮਓ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸਿਵਲ ਹਸਪਤਾਲ ਫਰੀਜ਼ਰ ਲੈਣ ਪੁੱਜੇ ਸ਼ਹੀਦ ਦੇ ਪਰਿਵਾਰਕ ਮੈਂਬਰ ਜਗਸੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ’ਤੇ ਦੋਸ਼ ਲਾਏ ਹਨ ਕਿ ਸ਼ਹੀਦ ਦੀ ਦੇਹ ਨੂੰ ਰੱਖਣ ਲਈ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਫਰੀਜ਼ਰ ਨਹੀਂ ਮਿਲ ਰਿਹਾ ਹੈ ਹਾਲਾਂਕਿ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਉਹ ਸ਼ਹੀਦ ਦੇ ਘਰ ਜਾਂਦੇ ਤੇ ਉਨ੍ਹਾਂ ਨਾਲ ਦੁੱਖ ਵੰਡਾਉਦਿਆਂ ਪੁੱਛਦੇ ਕਿ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ, ਜਦਕਿ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਦੇਣ ਦੀ ਬਜਾਏ ਹਸਪਤਾਲ ਵਿਚ ਉਨ੍ਹਾਂ ਦੀ ਫਰੀਜ਼ਰ ਲਈ ਕਈ ਘੰਟੇ ਭਕਾਈ ਕਰਵਾਈ ਗਈ। ਓਧਰ, ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਫਰੀਜ਼ਰ ਦੇਣ ਤੋਂ ਇਨਕਾਰ ਨਹੀਂ ਕੀਤਾ। ਹਸਪਤਾਲ ਦੀ ਮੋਰਚਰੀ ਵਿਚ ਕੁੱਲ 6 ਫਰੀਜ਼ਰ ਹਨ। ਪਰਿਵਾਰ ਨੇ ਕਿਹਾ ਕਿ ਵੀਰਵਾਰ ਨੂੰ ਸ਼ਹੀਦ ਰਿੰਕੂ ਸਿੰਘ ਦੀ ਦੇਹ ਸੰਗਰੂਰ ਲਿਆਂਦੀ ਜਾਵੇਗੀ, ਉਸ ਨੂੰ ਰੱਖਣ ਲਈ ਫਰੀਜ਼ਰ ਚਾਹੀਦਾ ਹੈ। ਇਸ ਲਈ ਪਰਿਵਾਰ ਨੂੰ ਧੂਰੀ ਜਾਂ ਸੁਨਾਮ ਦੇ ਸਰਕਾਰੀ ਹਸਪਤਾਲ ਨੂੰ ਸੰਪਰਕ ਕਰਨ ਲਈ ਕਿਹਾ ਸੀ ਪਰ ਫੇਰ ਉਨ੍ਹਾਂ ਸ਼ਹੀਦ ਦੀ ਦੇਹ ਰੱਖਣ ਲਈ ਫਰੀਜ਼ਰ ਰਾਖਵਾਂ ਕਰਵਾ ਦਿੱਤਾ।

Related Articles

Leave a Reply

Your email address will not be published. Required fields are marked *

Back to top button