Punjab

ਸਿਟੀ ਬੱਸ ਦੀ ਟੱਕਰ ਨਾਲ ਸਾਈਕਲ ਸਵਾਰ ਫੱਟੜ

ਲੁਧਿਆਣਾ, 3 ਜੁਲਾਈ : ਨਗਰ ਨਿਗਮ ਦੀ ਤੇਜ਼ ਰਫਤਾਰ ਸਿਟੀ ਬੱਸ ਨੇ ਮੁੰਡੀਆਂ ਚੌਕ ’ਚ ਇਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਬੁੱਧਵਾਰ ਸਵੇਰੇ ਹੋਏ ਇਸ ਹਾਦਸੇ ’ਚ ਸਾਈਕਲ ਸਵਾਰ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਬੱਸ ਚਾਲਕ ਸਾਈਕਲ ਸਵਾਰ ਦੀ ਕੋਈ ਮੱਦਦ ਕਰਨ ਦੀ ਬਜਾਏ ਬੱਸ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਉਕਤ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੂੰ ਇਸ ਦੁਰਘਟਨਾ ਬਾਰੇ ਪਤਾ ਲੱਗਾ। ਜਾਣਕਾਰੀ ਮੁਤਾਬਿਕ ਦੁੱਧ ਲੈਣ ਜਾਣ ਲਈ ਸਵੇਰੇ ਇਕ ਸਾਈਕਲ ਸਵਾਰ ਮੁੰਡੀਆਂ ਚੌਕ ਕੋਲੋਂ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਨਗਰ ਨਿਗਮ ਦੀ ਮਿੰਨੀ ਸਿਟੀ ਬੱਸ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਰਾਹਗੀਰ ਸਾਈਕਲ ਸਵਾਰ ਤੇਜ ਰਫਤਾਰ ਬੱਸ ਨੂੰ ਦੇਖ ਇਕਦਮ ਪਿੱਛੇ ਹੋਣ ਲੱਗਾ, ਪਰ ਬੱਸ ਦੀ ਟੱਕਰ ਨਾਲ ਉਸ ਦੀ ਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ। ਜਦ ਇਸ ਮਾਮਲੇ ਸਬੰਧੀ ਚੌਂਕੀ ਮੁੰਡੀਆਂ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ। ਜੇ ਫੱਟੜ ਹੋਇਆ ਰਾਹਗੀਰ ਸ਼ਿਕਾਇਤ ਦਰਜ ਕਰਵਾਏਗਾ ਤਾਂ ਉਕਮ ਮਾਮਲੇ ’ਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button