Punjab

ਸਾਧਵੀਆਂ ਨਾਲ ਰੇਪ ਮਾਮਲੇ ‘ਚ ਰਾਮ ਰਹੀਮ ਨੇ ਅਚਾਨਕ ਵਾਪਸ ਲਈ ਪਟੀਸ਼ਨ

ਸਜ਼ਾ ਰੁਕਵਾਉਣ ਲਈ ਕੀਤਾ ਸੀ ਹਾਈ ਕੋਰਟ ਦਾ ਰੁਖ਼ ?

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 23 ਜੁਲਾਈ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ 2017 ਦੇ ਪ੍ਰਸਿੱਧ ਜਬਰ ਜਨਾਹ ਮਾਮਲੇ ‘ਚ ਆਪਣੀ ਸਜ਼ਾ ਨੂੰ ਮੁਅੱਤਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ‘ਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਆਧਿਕਾਰਤ ਤੌਰ ‘ਤੇ ਵਾਪਸ ਲੈ ਲਈ ਹੈ। ਹਾਈ ਕੋਰਟ ਨੇ ਪਟੀਸ਼ਨ ਨੂੰ ਪਟੀਸ਼ਨਰ ਦੀ ਇੱਛਾ ਮੁਤਾਬਕ ‘ਆਜ਼ਾਦੀ ਨਾਲ ਦੁਬਾਰਾ ਪਟੀਸ਼ਨ ਦਾਇਰ ਕਰਨ ਦੀ ਛੂਟ’ ਦੇ ਨਾਲ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ, ਪੱਤਰਕਾਰ ਛਤਰਪਤੀ ਹੱਤਿਆ ਮਾਮਲੇ ‘ਚ ਸਜ਼ਾ ਖ਼ਿਲਾਫ਼ ਅਪੀਲ ‘ਤੇ ਮੁੱਖ ਜੱਜ ਦੀ ਬੈਂਚ ਵੱਲੋਂ ਸੁਣਵਾਈ ਸ਼ੁਰੂ ਹੋ ਗਈ ਹੈ। ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਸਾਹਮਣੇ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਜਬਰ ਜਨਾਹ ਮਾਮਲੇ ‘ਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਵਾਪਸ ਲੈਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕੋਰਟ ਨੇ ਕਿਹਾ, “ਇਹ ਪਟੀਸ਼ਨ ਖਾਰਜ ਮੰਨੀ ਜਾਵੇ, ਪਰ ਭਵਿੱਖ ਵਿਚ ਦੁਬਾਰਾ ਪੇਸ਼ ਕਰਨ ਦੀ ਆਜ਼ਾਦੀ ਬਣੀ ਰਹੇਗੀ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਅਰਜ਼ੀ ਲਗਪਗ ਦੋ ਸਾਲ ਤੋਂ ਲੰਬਿਤ ਸੀ। ਪਿਛਲੀ ਸੁਣਵਾਈ ‘ਚ ਹਾਈ ਕੋਰਟ ਨੇ ਇਸ ਦੇਰੀ ‘ਤੇ ਚਿੰਤਾ ਜਤਾਈ ਸੀ ਤੇ ਸਾਫ਼ ਕੀਤਾ ਸੀ ਕਿ ਅਗਲੀ ਤਰੀਕ ਨੂੰ ਚਾਹੇ ਬਹਿਸ ਹੋਵੇ ਜਾਂ ਨਹੀਂ, ਅਰਜ਼ੀ ਦਾ ਨਿਪਟਾਰਾ ਕੀਤਾ ਜਾਵੇਗਾ। ਹਾਲਾਂਕਿ, ਉਸ ਸੁਣਵਾਈ ਦੌਰਾਨ ਡੇਰਾ ਸੱਚਾ ਸੌਦਾ ਪ੍ਰਮੁਖ ਦੇ ਵਕੀਲ ਨੇ ਹੋਰ ਸਮੇਂ ਦੀ ਮੰਗ ਕੀਤੀ ਸੀ, ਜਿਸ ‘ਤੇ ਕੋਰਟ ਨੇ ‘ਕਾਫੀ ਅਣਮਨੇ ਨਾਲ’ ਅਗਲੀ ਸੁਣਵਾਈ ਦੀ ਇਜਾਜ਼ਤ ਦਿੱਤੀ ਸੀ। ਹੁਣ ਜਦੋਂਕਿ ਸਜ਼ਾ ਮੁਅੱਤਲੀ ਦੀ ਅਰਜ਼ੀ ਵਾਪਸ ਲੈ ਲਈ ਗਈ ਹੈ, ਹਾਈ ਕੋਰਟ ਨੇ ਸਾਫ਼ ਕੀਤਾ ਹੈ ਕਿ ਹੁਣ ਮੁੱਖ ਆਪਰਾਧਕ ਅਪੀਲ ‘ਤੇ ਸੁਣਵਾਈ ਕੀਤੀ ਜਾਵੇਗੀ, ਜਿਸ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਆਪਣੀ ਦੋਸ਼ਸਿੱਧੀ ਨੂੰ ਚੁਣੌਤੀ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button