Punjab

ਪ੍ਰਸ਼ਾਸਨ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕੇ ਸਖ਼ਤ ਕਦਮ : ਸਰਪੰਚ ਯੂਨੀਅਨ

ਆਦਮਪੁਰ, 23 ਜੁਲਾਈ : ਬੀਤੇ ਦਿਨ ਐੱਸਡੀ ਪਬਲਿਕ ਸਕੂਲ ’ਚ ਬੱਸ ਹਾਦਸੇ ਕਾਰਨ ਚਾਰ ਸਾਲਾ ਬੱਚੀ ਦੀ ਜਾਨ ਚੱਲੀ ਗਈ, ਇਹ ਘਟਨਾ ਬਹੁਤ ਦੁੱਖਦਾਈ ਹੈ। ਪ੍ਰਸ਼ਾਸਨ ਅਜਿਹੇ ਹਾਦਸੇ ਰੋਕਣ ਤੇ ਸਕੂਲੀ ਬੱਚਿਆ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ। ਇਹ ਵਿਚਾਰ ਦੋਆਬਾ ਸਰਪੰਚ ਯੂਨੀਅਨ ਆਦਮਪੁਰ ਦੇ ਪ੍ਰਧਾਨ ਸਰਪੰਚ ਅਸ਼ੋਕ ਕੁਮਾਰ ਤੇ ਇੰਦਰਜੀਤ ਸਿੰਘ ਨੇ ਸਕੂਲੀ ਬੱਚਿਆ ਦੀ ਸੁਰੱਖਿਆ ਯਕੀਨੀ ਬਣਾਉਣ ਐੱਸਡੀਐੱਮ ਵਿਵੇਕ ਕੁਮਾਰ ਮੋਦੀ ਨੂੰ ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ’ਚ ਮੰਗ ਕੀਤੀ ਹੈ ਕਿ ਸਕੂਲਾਂ ਦੇ ਐਂਟਰੀ ਗੇਟਾਂ, ਬਾਹਰ ਜਾਣ ਵਾਲੇ ਗੇਟਾਂ, ਹਰ ਕਲਾਸ ਰੂਮ, ਸਕੂਲ ਦੇ ਬਾਥਰੂਮਾਂ, ਕੰਟੀਨਾ, ਗਰਾਉਂਡ ਤੇ ਹਰ ਬੱਸ ’ਚ ਕੈਮਰੇ ਲਗਾਏ ਜਾਣ। ਹਰ ਬੱਸ ’ਚ ਡਰਾਈਵਰ ਦੇ ਨਾਲ ਇਕ ਪੁਰਸ਼ ਤੇ ਇਕ ਔਰਤ ਅਟੈਂਡਰ ਦੇ ਤੌਰ ’ਤੇ ਡਿਊਟੀ ਲਗਾਉਣ ਦੀ ਜਿੰਮੇਵਾਰੀ ਸਕੂਲ ਪ੍ਰਬੰਧਕ ਦੀ ਲਗਾਈ ਜਾਵੇ ਜੋ ਬੱਚਿਆਂ ਨੂੰ ਬੱਸ ’ਚ ਚੜ੍ਹਾਉਣ ਤੇ ਉਤਾਰਨ ਦੇ ਜਿੰਮੇਵਾਰ ਹੋਣ। ਇਸ ਤੋਂ ਹੋਰ ਮੰਗਾਂ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਕੂਲ ’ਚ ਯੂਨੀਅਨ ਦੇ ਮੈਂਬਰਾਂ ਨਾਲ ਜਾ ਕੇ ਇਸ ਦੀ ਚੈਕਿੰਗ ਕੀਤੀ ਜਾਵੇਗੀ। ਇਸ ਮੌਕੇ ਰਾਕੇਸ਼ ਕਪੂਰ ਪਿੰਕਾ ਲੰਬੜਦਾਰ, ਹਰਨਿੰਦਰ ਸਿੰਘ ਬਲਾਕ ਪ੍ਰਧਾਨ, ਸਰਪੰਚ ਹਰਭਜਨ ਲਾਲ ਲੇਸੜੀਵਾਲ, ਮਿੰਟੂ ਮਸਾਣੀਆਂ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button