Punjab

ਸਾਡਾ ਪਿੰਡ ਵਿਕਾਊ ਹੈ’, ਨਸ਼ਾ ਤਸਕਰਾਂ ਤੋਂ ਪਰੇਸ਼ਾਨ ਲੋਕਾਂ ਨੇ ਪਿੰਡ ‘ਚ ਲਾਏ ਪੋਸਟਰ

ਬਠਿੰਡਾ, 2 ਜੂਨ : ਪਿੰਡ ਵਿੱਚ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਤੋਂ ਦੁਖੀ ਇੱਕ ਸਾਬਕਾ ਸੈਨਿਕ ਨੇ ਪਿੰਡ ਵਿੱਚ ਪੋਸਟਰ ਲਗਾਏ ਕਿ ‘ਸਾਡਾ ਪਿੰਡ ਵਿਕਾਊ ਹੈ।’ ਇਸ ਤੋਂ ਗੁੱਸੇ ਵਿੱਚ ਆ ਕੇ ਨਸ਼ਾ ਤਸਕਰਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਿੰਡ ਵਾਸੀ ਡਰ ਕੇ ਆਪਣੇ ਘਰ ਛੱਡ ਰਹੇ ਹਨ। ਕਿਉਂਕਿ ਨਸ਼ਾ ਤਸਕਰ ਪਿੰਡ ਵਿੱਚ ਬਹੁਤ ਗੁੰਡਾਗਰਦੀ ਕਰ ਰਹੇ ਹਨ ਅਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਜਾਨਲੇਵਾ ਹਮਲੇ ਕਰਕੇ ਚੁੱਪ ਕਰਵਾਇਆ ਜਾਂਦਾ ਹੈ।

ਸਾਬਕਾ ਫ਼ੌਜੀ ‘ਤੇ ਹਮਲਾ ਕਰਕੇ ਤੋੜੀਆਂ ਲੱਤਾ

Related Articles

Leave a Reply

Your email address will not be published. Required fields are marked *

Back to top button