Punjab

ਸਾਊਦੀ ਅਰਬ ‘ਚ ਫਸੇ ਨਰੇਸ਼ ਕੁਮਾਰ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ

ਸੁਲਤਾਨਪੁਰ ਲੋਧੀ 29 ਮਾਰਚ 2025 : ਝੂਠੇ ਇਲਜ਼ਾਮਾਂ ਤਹਿਤ ਸਾਊਦੀ ਅਰਬ ਦੀ ਜੇਲ ‘ਚ ਬੰਦ ਜਲੰਧਰ ਜਿਲ੍ਹੇ ਦੇ ਮਿੱਠੜਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਅੱਜ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸੀ ਕੀਤੀ ਹੈ। ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇਨੀ ਮਹਿੰਗੀ ਪੈ ਸਕਦੀ ਹੈ ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾਵਾਪਸੀ ਦੀ ਹੱਡ ਬੀਤੀ ਸੁਣਾਉਂਦੇ ਹੋਏ ਪੀੜਿਤ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ 2014 ਵਿੱਚ ਸਾਊਦੀ ਅਰਬ ਚੰਗੇ ਭਵਿੱਖ ਦੀ ਭਾਲ ਅਤੇ ਆਪਣੇ ਪਰਿਵਾਰ ਨੂੰ ਚੰਗਾ ਪਾਲਣ ਪੋਸ਼ਣ ਦੇਣ ਦਾ ਸੁਪਨਾ ਲੈ ਕੇ ਗਿਆ ਸੀ। ਕੁਝ ਸਾਲਾਂ ਬਾਅਦ ਉਸ ਦੀ ਕੰਪਨੀ ਬੰਦ ਹੋ ਗਈ ਅਤੇ ਉਸਨੂੰ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਨਾ ਪਿਆ। ਜਿਸ ਨਵੀਂ ਕੰਪਨੀ ਦੇ ਵਿੱਚ ਕੰਮ ਉਹ ਕਰਦਾ ਸੀ ਉਸ ਕੰਪਨੀ ਤੋਂ ਛੁੱਟੀ ਮੰਗਣ ਤੇ ਪਹਿਲਾਂ ਤਾਂ ਕੰਪਨੀ ਦੇ ਵੱਲੋਂ ਛੁੱਟੀ ਦੇਣ ਸੰਬੰਧੀ ਸਾਫ ਇਨਕਾਰ ਕਰ ਦਿੱਤਾ ਗਿਆ ਅਤੇ ਇਹ ਕਹਿਕੇ ਗੱਲ ਹਰ ਵਾਰ ਟਾਲ ਦਿੱਤੀ ਜਾਂਦੀ ਕਿ ਅਜੇ ਸਬਰ ਕਰੋ। ਪਰ ਹਰ ਵਾਰ ਛੁੱਟੀ ਮੰਗਣ ਤੇ ਵਿਅਕਤੀ ਹੱਥ ਨਿਰਾਸ਼ਾ ਹੀ ਲਗਦੀ। ਕੁਝ ਦਿਨਾਂ ਦੇ ਸਬਰ ਮਗਰੋਂ ਜਦ ਨਰੇਸ਼ ਨੇ ਇਸ ਗੱਲ ਦਾ ਵਿਰੌਧ ਕੀਤਾ ਤਾਂ ਕੰਪਨੀ ਦੇ ਇਕ ਅਧਿਕਾਰੀ ਵੱਲੋਂ ਉਸਨੂੰ ਓਥੋਂ ਦੇ ਪੁਲਿਸ ਥਾਣੇ ਲਿਜਾਕੇ ਚੋਰੀ ਦੇ ਝੂਠੇ ਇਲਜ਼ਾਮਾਂ ਤਹਿਤ ਫਸਾ ਦਿੱਤਾ ਗਿਆ ਤੇ ਜਿੱਥੇ ਉਸ ਨੂੰ ਕਰੀਬ ਚਾਰ ਮਹੀਨੇ ਥਾਣੇਰਹਿਣਾ ਪਿਆ ਤੇ ਮਗਰੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਕਰੀਬ ਇਕ ਸਾਲ ਥਾਣੇ ਅਤੇ ਜੇਲ ਵਿੱਚ ਬੰਦ ਰਹਿਣ ਮਗਰੋਂ ਹਰ ਵਾਰ ਦੀ ਤਰ੍ਹਾਂ ਪਰਵਾਸੀ ਨੌਜਵਾਨਾਂ ਲਈ ਮਸੀਹਾ ਬਣੇ MP ਸੰਤ ਸੀਚੇਵਾਲ ਨੇ ਇਸ ਵਾਰ ਵੀ ਇਸ ਨੌਜਵਾਨ ਦੀ ਮਦਦ ਕੀਤੀ ਤੇ ਘਰ ਵਾਪਸੀ ਕਰਵਾਈ। ਘਰ ਵਾਪਸੀ ਕਰਨ ਮਗਰੋਂ ਨੌਜਵਾਨ ਨੇ ਜਿੱਥੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਉੱਥੇ ਹੀ MP ਸੰਤ ਸੀਚੇਵਾਲ ਜੀ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਅਜਿਹੇ ਸਮੇਂਉਹਨਾਂ ਦੇ ਪਰਿਵਾਰ ਤੇ ਉਹਨਾਂ ਨਾਲ ਕੰਧ ਬਣ ਖੜ੍ਹੇ ਰਹੇ ਤੇ ਕਿਸੇ ਵੀ ਸਥਿਤੀਡੋਲਣ ਨੀ ਦਿੱਤਾ। ਇਸ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਅੱਖਾਂ ਵਿਚ ਬਿਹਤਰ ਭਵਿੱਖ ਦਾ ਸੁਪਨਾ ਲੈਕੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਹੀ ਤਰੀਕੇ ਨਾਲ ਜਾ ਰਹੇ ਹਨ ਜਾਂ ਗਲਤ , ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀਆਂ ਵੀ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਹਨ ਜੌ ਸਿਰਫ ਇਸ ਆਸ ਤੇ ਜਿਊਂਦੇ ਹੁੰਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਜੌ ਵੀ ਜੀਅ ਵਿਦੇਸ਼ ਗਿਆ ਹੋਵੇ ਉਹ ਹਮੇਸ਼ਾ ਸੁਰੱਖਿਅਤ ਹੋਵੇ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ। ਉਹਨਾਂ ਨੇ ਕਿਹਾ ਕਿ ਨੌਜਵਾਨ ਅਗਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇੱਕ ਸਹੀ ਰਾਹ ਅਤੇ ਇੱਕ ਸਹੀ ਦਿਸ਼ਾ ਹੋਣੀ ਬਹੁਤ ਜਰੂਰੀ ਹੈ ਤਾਂ ਹੀ ਅਸੀਂ ਆਪਣੇ ਸਮੇਤ ਆਪਣੇ ਪਰਿਵਾਰਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ।

Related Articles

Leave a Reply

Your email address will not be published. Required fields are marked *

Back to top button