ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਮੁੱਢਲੀ ਵੋਟਰ ਸੂਚੀ ਪ੍ਰਕਾਸ਼ਨਾ ਸ਼ੁਰੂ
ਦਾਅਵੇ/ਇਤਰਾਜ 24 ਜਨਵਰੀ ਤੱਕ ਜਾ ਸਕਦੇ ਹਨ ਦਿੱਤੇ

ਬਠਿੰਡਾ, 4 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਾ 31-ਭਗਤਾ, 32-ਰਾਮਪੁਰਾ ਫੂਲ, 33-ਬਠਿੰਡਾ, 34-ਬੱਲੂਆਣਾ, 35-ਤਲਵੰਡੀ ਸਾਬੋ ਅਤੇ 36-ਮੌੜ ਦੀ ਵੋਟਰ ਸੂਚੀ ਸਾਲ 2024 ਦੀ ਮੁੱਢਲੀ ਪ੍ਰਕਾਸ਼ਨਾ ਸਬੰਧਿਤ ਥਾਵਾਂ ‘ਤੇ ਕਰਵਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਵੋਟਰ ਸੂਚੀ ਵੇਖਣ ਲਈ ਜ਼ਿਲ੍ਹਾ ਚੋਣ ਦਫਤਰ, ਸਬੰਧਿਤ ਰਿਵਾਇਜਿੰਗ ਅਥਾਰਿਟੀ ਦੇ ਦਫਤਰ, ਸਬੰਧਤ ਨਗਰ ਨਿਗਮ/ਨਗਰ ਕੌਂਸਲ ਦੇ ਦਫਤਰ ਅਤੇ ਸਬੰਧਤ ਹਲਕਾ ਪਟਵਾਰੀਆਂ ਕੋਲ ਉਪਲਬਧ ਹੈ। ਵੋਟਰ ਸੂਚੀ ’ਚ ਨਾਮ ਦਰਜ ਕਰਵਾਉਣ ਜਾਂ ਪਹਿਲਾਂ ਦਰਜ ਨਾਮ ਕਟਵਾਉਣ/ਦਰੁਸਤ ਕਰਵਾਉਣ ਲਈ ਦਾਅਵੇ/ਇਤਰਾਜ 24 ਜਨਵਰੀ 2025 ਤੱਕ ਸਬੰਧਿਤ ਰਿਵਾਇਜਿੰਗ ਅਥਾਰਿਟੀ, ਸਬੰਧਤ ਹਲਕਾ ਪਟਵਾਰੀ ਅਤੇ ਸਬੰਧਿਤ ਨਗਰ ਨਿਗਮ/ਨਗਰ ਕੌਂਸਲ ਦੇ ਦਫਤਰ ਵਿੱਚ ਦਿੱਤੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ’ਚ ਨਿਯੁਕਤ ਰਿਵਾਇਜਿੰਗ ਅਥਾਰਿਟੀ ਦਾ ਵੇਰਵਾ ਦਿੰਦਿਆ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਾ 31-ਭਗਤਾ ਲਈ ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਦੇ ਦਫਤਰ ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ, ਮਿੰਨੀ ਸਕੱਤਰੇਤ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ 32-ਰਾਮਪੁਰਾ ਫੂਲ ਲਈ ਉਪ ਮੰਡਲ ਮੈਜਿਸਟ੍ਰੇਟ, ਰਾਮਪੁਰਾ ਫੂਲ ਦੇ ਦਫਤਰ ਉਪ ਮੰਡਲ ਮੈਜਿਸਟ੍ਰੇਟ, ਰਾਮਪੁਰਾ ਫੂਲ, 33-ਬਠਿੰਡਾ ਲਈ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਦੇ ਦਫਤਰ ਉਪ ਮੰਡਲ ਮੈਜਿਸਟ੍ਰੇਟ, ਮਿਨੀ ਸਕੱਤਰੇਤ ਬਠਿੰਡਾ, 34-ਬੱਲੂਆਣਾ ਲਈ ਵਧੀਕ ਮੁੱਖ ਪ੍ਰਸ਼ਾਸਕ, (ਬੀਡੀਏ) ਬਠਿੰਡਾ ਦੇ ਦਫਤਰ ਵਧੀਕ ਮੁੱਖ ਪ੍ਰਸ਼ਾਸਕ (ਬੀਡੀਏ) ਬਠਿੰਡਾ, 35-ਤਲਵੰਡੀ ਸਾਬੋ ਲਈ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਦੇ ਦਫਤਰ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਅਤੇ 36-ਮੌੜ ਲਈ ਉਪ ਮੰਡਲ ਮੈਜਿਸਟ੍ਰੇਟ ਮੌੜ ਦੇ ਦਫਤਰ ਉਪ ਮੰਡਲ ਮੈਜਿਸਟ੍ਰੇਟ ਮੌੜ ਸਥਾਪਤ ਕੀਤਾ ਗਿਆ ਹੈ।



