Punjab

ਸ਼੍ਰੋਮਣੀ ਕਮੇਟੀ ਨੂੰ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆਂ ਵੱਲੋਂ ਦਿੱਤੇ ਸੋਲਰ ਸਿਸਟਮ ਨਾਲ ਹੋ ਰਹੀ ਕਰੋੜਾਂ ਦੀ ਸਾਲਾਨਾ ਬੱਚਤ

ਅੰਮ੍ਰਿਤਸਰ, 9 ਜੁਲਾਈ : 22 ਮਾਰਚ 2021 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਅਤੇ ਸਿੱਖ ਲੈਨਜ਼ ਫਾਊਂਡੇਸ਼ਨ ਕੈਲੀਫੋਰਨੀਆ ਵੱਲੋਂ ਸੋਲਰ ਸਿਸਟਮ ਨੂੰ ਸਥਾਪਿਤ ਕੀਤਾ ਗਿਆ। ਅੰਕੜਿਆਂ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਲਈ ਖਪਤ ਹੋ ਰਹੀ ਬਿਜਲੀ ‘ਚੋਂ ਤਕਰੀਬਨ 8 ਤੋਂ 10 ਪ੍ਰਤੀਸ਼ਤ ਸੋਲਰ ਪੈਨਲ ਤੋਂ ਬਿਜਲੀ ਮਿਲ ਰਹੀ ਹੈ। ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਮੁਖੀ ਰਛਪਾਲ ਸਿੰਘ ਢੀਂਡਸਾ ਦੀ ਟੀਮ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ 26 ਅਕਤੂਬਰ 2021 ਨੂੰ 525 ਕਿਲੋਵਾਟ, ਬੀੜ ਬਾਬਾ ਬੁੱਢਾ ਸਾਹਿਬ ਝਬਾਲ ਵਿਖੇ 18 ਨਵੰਬਰ 2021 ਨੂੰ 600 ਕਿਲੋਵਾਟ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ 28 ਫਰਵਰੀ 2022 ਨੂੰ 78 ਕਿਲੋਵਾਟ ਸੋਲਰ ਪੈਨਲ ਸਥਾਪਿਤ ਕੀਤੇ ਗਏ। ਕੁੱਲ 1.2 ਮੈਗਾਵਾਟ ਸੋਲਰ ਪੈਨਲਾਂ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਇਕ ਕਰੋੜ ਰੁਪਏ ਦੇ ਕਰੀਬ ਬਿਜਲੀ ਦੇ ਬਿੱਲ ਵਿਚ ਕਟੌਤੀ ਮਿਲੀ ਹੈ। ਤਿੰਨ ਸਾਲਾਂ ’ਚ ਤਕਰੀਬਨ ਤਿੰਨ ਕਰੋੜ ਤੋਂ ਵੱਧ ਦੀ ਬਿਜਲੀ ਇਨ੍ਹਾਂ ਪੈਨਲਾਂ ਰਾਹੀਂ ਮਿਲ ਚੁੱਕੀ ਹੈ, ਜੋ ਕਿ ਬਿਜਲੀ ਖਪਤ ਦਾ ਇਕ ਛੋਟਾ ਹਿੱਸਾ ਹੈ ਪਰ ਜੇਕਰ ਯਤਨ ਕੀਤੇ ਜਾਣ ਤਾਂ ਇਹ ਵੱਡੀ ਰਾਹਤ ਵੀ ਦੇ ਸਕਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਨਾਲ ਪੈਦਾ ਹੋ ਰਹੀ ਬਿਜਲੀ

Related Articles

Leave a Reply

Your email address will not be published. Required fields are marked *

Back to top button