Punjab

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਟਿੰਮਾ ਸਾਥੀਆਂ ਸਣੇ ਆਪ ’ਚ ਸ਼ਾਮਲ

ਤਰਨਤਾਰਨ, 8 ਅਗਸਤ : ਤਰਨਤਾਰਨ ਹਲਕੇ ’ਚ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਤੇ ਵਾਰਡ ਨੰਬਰ 20 ਤੋਂ ਆਜ਼ਾਦ ਚੋਣ ਜਿੱਤੇ ਕੌਂਸਲਰ ਸੂਰਜ ਸ਼ਰਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਆਪ ’ਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਆਗੂਆਂ ਨੂੰ ਪੂਰਾ ਮਾਣ ਤਾਣ ਦੇਵੇਗੀ। ਇਸ ਮੌਕੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਪ ਦੇ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਤਰਨਤਾਰਨ ਪਹੁੰਚਣ ’ਤੇ ਜਿੱਥੇ ਸਵਾਗਤ ਕੀਤਾ, ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰ ਕੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਰੋੜਾ ਨੇ ਕਿਹਾ ਕਿ ਪੰਜਾਬ ’ਚ ਲੋਕ ਪੱਖੀ ਸਰਕਾਰ ਦੇਣ ਵਾਲੀ ਪਾਰਟੀ ਨਾਲ ਅੱਜ ਵੱਡੀ ਗਿਣਤੀ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਜੁੜ ਰਹੇ ਹਨ। ਤਰਨਤਾਰਨ ਹਲਕੇ ’ਚ ਹੋਣ ਜਾ ਰਹੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ। ਇਸ ਮੌਕੇ ਹਲਕਾ ਇੰਚਾਰਜ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਤੇ ਵਾਰਡ ਨੰਬਰ 20 ਤੋਂ ਆਜ਼ਾਦ ਕੌਂਸਲਰ ਸੂਰਜ ਸ਼ਰਮਾ ਸਮੇਤ ਸਾਡੇ ਨਾਲ ਚੱਲਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਲਈ ਉਹ ਇਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਾਰਡ ਵਿਚਲੇ ਜਿਨ੍ਹਾਂ ਅਧੂਰੇ ਕੰਮਾਂ ਬਾਰੇ ਉਕਤ ਪਰਿਵਾਰਾਂ ਨੇ ਜਾਣਕਾਰੀ ਦਿੱਤੀ ਹੈ, ਉਨ੍ਹਾਂ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਹਲਕਾ ਇੰਚਾਰਜ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਮਜੀਠਾ ਨੂੰ ਵੀ ਹਰਮੀਤ ਸਿੰਘ ਸੰਧੂ ਨੂੰ ਸਨਮਾਨਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਟਿੰਮਾ ਤੇ ਵਾਰਡ ਨੰਬਰ 20 ਤੋਂ ਆਜ਼ਾਦ ਕੌਂਸਲਰ ਸੂਰਜ ਸ਼ਰਮਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨਗੇ ਤੇ ਜ਼ਿਮਨੀ ਚੋਣ ’ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਰਾਜੀਵ ਕੁਮਾਰ, ਨੀਰਜ ਸ਼ਰਮਾ, ਗੋਬਿੰਦ ਸੱਚਦੇਵਾ, ਗੌਤਮ ਸੱਚਦੇਵਾ, ਸੁਨੀਲ ਸੱਚਦੇਵਾ, ਜਤਿਨ ਚਾਵਲਾ, ਸਿਮਰਨਜੀਤ ਸਿੰਘ ਘੜਕਾ ਕਲਾਥ ਹਾਊਸ, ਗਗਨਦੀਪ ਸਿੰਘ, ਅਰੁਣ ਗੁਪਤਾ, ਰਜਤ ਗੁਪਤਾ ਗੁਪਤਾ ਸਾਈਕਲ ਸਟੋਰ, ਅਮਿਤ ਗੁਪਤਾ, ਰਾਕੇਸ਼ਪਾਲ ਧਵਨ ਗੋਲਡੀ ਹੈਂਡਲੂਮ, ਨਿਤਿਨਦੀਪ ਸਿੰਘ, ਭਗਵਾਨ ਸਿੰਘ ਭੂਰਾ ਕੋਹਨਾ, ਸੁਖਵਿੰਦਰ ਸਿੰਘ ਬੌਬੀ, ਸੁਖਵਿੰਦਰ ਜਿਓਲਰ, ਅਮਨ ਗੁਪਤਾ ਗੁਪਤਾ ਮੈਡੀਕਲ ਸਟੋਰ, ਚਿਰੰਤਨ ਗੁਪਤਾ ਗੰਡੀਵਿੰਡੀਆ ਵਾਲੇ, ਦੀਪਕ ਪ੍ਰਮੋਦ ਗੁਪਤਾ, ਨਵੀਨ ਸ਼ਰਮਾ ਸ਼ਰਮਾ ਜਨਰੇਟਰ ਵਾਲੇ, ਲੁਕੇਸ਼ ਸਿਆਲ, ਵਿਵੇਕ ਬਜਾਜ ਬਜਾਜ ਫੂਡ ਵਾਲੇ, ਰਾਹੁਲ ਤੇਜਪਾਲ, ਗੁਰਪ੍ਰੀਤ ਸਿੰਘ ਅਰੋੜਾ, ਰਾਜੂ ਗੁਪਤਾ ਗੁਪਤਾ ਮੋਬਾਇਲ ਵਾਲੇ, ਆਰਕੇ ਜੂਸਬਾਰ ਵਾਲੇ, ਕਮਲਪ੍ਰੀਤ ਉਰਫ ਗੋਰਾ, ਦਮਿੰਦਰਪਾਲ ਸਿੰਘ, ਅਜੈ ਗੁਪਤਾ, ਸੁਖਬੀਰ ਸਿੰਘ ਆਦਿ ਵੀ ਆਪ ’ਚ ਸ਼ਾਮਲ ਹੋਏ। ਇਸ ਮੌਕੇ ਅੰਗਦ ਸੋਹਲ ਡਾਇਰੈਕਟਰ ਯੂਥ ਡਵੈਲਪਮੈਂਟ ਬੋਰਡ ਪੰਜਾਬ, ਸਾਬਕਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ ਭੁਪਿੰਦਰ ਸਿੰਘ ਖੇੜਾ, ਕੌਂਸਲਰ ਸਰਬਜੀਤ ਸਿੰਘ ਲਾਲੀ, ਯਾਦਵਿੰਦਰ ਸਿੰਘ ਯਾਦੂ, ਸਾਬਕਾ ਕੌਂਸਲਰ ਨਵਰੂਪ ਸਿੰਘ ਸੰਧਾਵਾਲੀਆ ਸਮੇਤ ਹੋਰ ਕਈ ਆਗੂ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button