
ਅੰਮ੍ਰਿਤਸਰ, 29 ਜੁਲਾਈ : ਸ਼ਿਵ ਸੈਨਾ ਟਕਸਾਲੀ ਦੇ ਸੰਸਥਾਪਕ ਸੁਧੀਰ ਕੁਮਾਰ ਸੂਰੀ ਦੇ ਭਰਾ ਰਾਸ਼ਟਰੀ ਪ੍ਰਧਾਨ ਬ੍ਰਿਜ ਮੋਹਨ ਸੂਰੀ ਨੂੰ ਫੋਨ ਕਾਲ ਰਾਹੀ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਬ੍ਰਿਜ ਮੋਹਨ ਸੂਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਖਾਲਿਸਤਾਨੀ ਸਮਰਥਕ ਵਲੋ ਵਿਦੇਸ਼ੀ ਨੰਬਰ ਤੋ ਧਮਕੀ ਦਿੱਤੀ ਗਈ ਹੈ ਅਤੇ ਇਸ ਤੋਂ ਪਹਿਲਾ 27 ਜੁਲਾਈ ਨੂੰ ਵੀ ਧਮਕੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਧਮਕੀ ਦੇਣ ਵਾਲੇ ਵਲੋ ਕਿਹਾ ਗਿਆ ਹੈ ਕਿ ਉਸ ਨੂੰ ਅਤੇ ਪਰਿਵਾਰ ਨੂੰ ਪੈਟਰੋਲ ਬੰਬ ਨਾਲ ਮਾਰਿਆ ਜਾਵੇਗਾ। ਜਿਸ ਦੀ ਸਬੰਧੀ ਉਨ੍ਹਾਂ ਡੀਜੀਪੀ ਪੰਜਾਬ, ਮੁੱਖ ਮੰਤਰੀ ਪੰਜਾਬ, ਏਸੀਪੀ ਅੰਮ੍ਰਿਤਸਰ, ਐਸ. ਐੱਚ. ਓ ਥਾਣਾ ਰਾਮ ਬਾਗ਼ ਨੂੰ ਸ਼ਿਕਾਇਤ ਭੇਜੀ ਹੈ ਤੇ ਮੰਗ ਕੀਤੀ ਹੈ ਕਿ ਧਮਕੀਆਂ ਦੇਣ ਵਾਲਿਆ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।



