Punjab

ਸ਼ਹੀਦ ਊਧਮ ਮੈਮੋਰੀਅਲ ਭਵਨ ਸੁਸਾਇਟੀ ਨੇ ਪੰਜਾਬ ਤੇ ਕੇਂਦਰ ਸਰਕਾਰ ਕੋਲ ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਇੰਗਲੈਂਡ ਤੋਂ ਮੰਗਵਾਉਣ ਦੀ ਕੀਤੀ ਮੰਗ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 28 ਜੁਲਾਈ : ਸ਼ਹੀਦ ਊਧਮ ਮੈਮੋਰੀਅਲ ਭਵਨ ਸੁਸਾਇਟੀ ਸੈਕਟਰ 44 ਸੀ ਚੰਡੀਗੜ੍ਹ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਸ਼ਹੀਦ ਦੀਆਂ ਨਿਸ਼ਾਨੀਆਂ ਇੰਗਲੈਂਡ ਤੋਂ ਮੰਗਵਾ ਕੇ ਸ਼ਹੀਦ ਦੇ ਮਿਊਜ਼ੀਅਮ ਵਿੱਚ ਰੱਖੀਆਂ ਜਾਣ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਹੀਦ ਊਧਮ ਸਿੰਘ ਦੇ ਨਾਂ ਕਾਇਮ ਕੀਤੀ ਚੇਅਰ ਦਾ ਕੰਮ-ਕਾਜ ਸ਼ੁਰੂ ਕਰਵਾਇਆ ਜਾਵੇ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਨਾਂ ‘ਤੇ ਭਵਾਨੀਗੜ੍ਹ ਤੋਂ ਕੋਟਸ਼ਮੀਰ ਤੱਕ ਸੜਕ ਦਾ ਨਾਂ ਰੱਖਣ ਲਈ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਭਵਾਨੀਗੜ੍ਹ ਤੋਂ ਜ਼ੀਰਕਪੁਰ ਤੱਕ ਸੜਕ ਦਾ ਨਾਂ ਵੀ ਸ਼ਹੀਦ ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨਾਂ ਵਾਰ ਦਿੱਤੀਆਂ ਸਨ ਤੇ ਉਹ ਚਾਹੁੰਦੇ ਸਨ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਦੇਸ਼ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਪਰ ਅੱਜ ਦੇਸ਼ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵੱਧ ਰਿਹਾ ਹੈ। ਇਕੱਠ ਨੂੰ ਉਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ, ਇੰਟਰਨੈਸ਼ਨਲ ਸਰਬ ਕੰਬੋਜ ਸਮਾਜ ਦੇ ਕੌਮੀ ਪ੍ਰਧਾਨ ਇਕਬਾਲ ਚੰਦ ਉਰਫ ਪਾਲਾ ਬੱਟੀ, ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਚੰਦਰ ਸ਼ੇਖਰ, ਲੇਖਕ ਬਹਾਦਰ ਸਿੰਘ, ਕਿੰਗ ਸਾਇਰਸ ਕੰਬੋਜਾ ਇੰਟਰਨੈਸ਼ਨਲ ਦੇ ਪ੍ਰਧਾਨ ਇਕਬਾਲ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ, ਹਰਿਆਣਾ ਕੰਬੋਜ ਸਮਾਜ ਸਭਾ ਦੇ ਚੇਅਰਮੈਨ ਸ੍ਰੀ ਹਰਪਾਲ ਸਿੰਘ,ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ, ਪਰਮਿੰਦਰ ਪਾਲ ਸਿੰਘ (ਰਿਟਾਇਰਡ ਜੱਜ) ਡਾਕਟਰ ਰਾਵਿੰਦਰ ਰਵੀ, ਸਲਿੰਦਰ ਕੌਰ ਚੰਦੀ, ਸੁਖਬੀਰ ਕੌਰ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਵੀਨਾ ਜੰਮੂ ਨੇ ਕੀਤਾ।

Related Articles

Leave a Reply

Your email address will not be published. Required fields are marked *

Back to top button