Punjab

ਸ਼ਰਾਬੀ ਹਾਲਤ ’ਚ ਤੇਜ਼ ਰਫ਼ਤਾਰ ਕਾਰ ਝਾੜੂ ਬਣਾਉਣ ਵਾਲਿਆਂ ’ਤੇ ਚੜ੍ਹਾਈ

ਮਲੋਟ, 25 ਜੂਨ : ਮਲੋਟ ਸ਼ਹਿਰ ਦੇ ਬੱਸ ਅੱਡੇ ਦੇ ਨੇੜੇ ਸ਼ਰਾਬੀ ਹਾਲਤ ਇਕ ਵਿਅਕਤੀ ਨੇ ਤੇਜ ਰਫ਼ਤਾਰ ਕਾਰ ਪਾਣੀ ਭਰ ਰਹੇ ਝਾੜੂ ਬਣਾਉਣ ਵਾਲੇ ਗਰੀਬ ਲੋਕਾਂ ’ਤੇ ਚੜ੍ਹਾ ਦਿੱਤੀ ਜਿਸ ਕਾਰਨ ਪਿਓ ਤੇ ਧੀ ਦੋ ਜਣੇ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਇਕ ਛੋਟਾ ਹਾਥੀ ਪੀਣ ਵਾਲਾ ਪਾਣੀ ਲੈ ਕੇ ਖੜ੍ਹਾ ਸੀ ਤੇ ਉਹ ਝਾੜੂ ਬਣਾਉਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਕੈਂਪਰ ਦੇ ਰਿਹਾ ਸੀ ਕਿ ਇਸ ਦੌਰਾਨ ਇਕ ਤੇਜ ਰਫ਼ਤਾਰ ਕਾਰ ਆਈ ਅਤੇ ਝਾੜੂ ਬਣਾਉਣ ਵਾਲਿਆਂ ਦੇ ਨਾਲ ਟਕਰਾਅ ਗਈ। ਇਸ ਹਾਦਸੇ ’ਚ ਦੋ ਜਣੇ ਪਿਓ ‘ਬਾਬੂ ਲਾਲ’ ਤੇ ਉਸਦੀ ਧੀ ‘ਰਾਧਾ’ ਗੰਭੀਰ ਜਖ਼ਮੀ ਹੋ ਗਈ ਹੈ। ਉਕਤ ਜਖ਼ਮੀ ਲੋਕ ਪਿੱਛੇ ਰਾਜਸਥਾਨ ਦੇ ਰਹਿਣ ਵਾਲੇ ਹਨ ਤੇ ਇੱਥੇ ਝਾੜੂ ਬਣਾਉਣ ਦਾ ਕੰਮ ਕਰਦੇ ਹਨ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਕਾਰ ਚਾਲਕ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਲ ਚਾਲਕ ਪਿੰਡ ਰੱਥੜੀਆਂ ਦਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ’ਚ ਕਾਰ ਚਾਲਕ ਨੂੰ ਵੀ ਸੱਟਾ ਲੱਗੀਆਂ ਹਨ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਸ਼ਰਾਬੀ ਹਾਲਤ ’ਚ ਸੀ।

Related Articles

Leave a Reply

Your email address will not be published. Required fields are marked *

Back to top button