Punjab

ਰੇਡਿਓਗ੍ਰਾਫ਼ਰਾਂ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਬਾਲ ਕਿਸ਼ਨ

ਫ਼ਿਰੋਜ਼ਪੁਰ, 25 ਜੂਨ : ਮਾਨਯੋਗ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ, ਹੈਲਥ ਸੈਕਟਰੀ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ: ਹਤਿੰਦਰ ਕੌਰ, ਡੀ.ਆਰ.ਐਮ.ਈ ਡਾਇਰੈਕਟਰ ਅਵਨੀਸ਼ ਕੁਮਾਰ ਨਾਲ ਪ੍ਰਧਾਨ ਸੰਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਮੀਟਿੰਗ ਹੋਈ। ਸੂਬਾ ਜਰਨਲ ਸਕੱਤਰ ਗੁਰਜਿੰਦਰ ਸਿੰਘ ਢਿੱਲੋਂ  ਵੱਲੋਂ ਵਿਸਥਾਰ ਸਹਿਤ ਮੰਗਾਂ ਡਾਇਰੈਕਟਰ ਸਾਹਿਬ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਰੇਡਿਓਗ੍ਰਾਫ਼ਰ ਦੀਆਂ ਕਾਫੀ ਮੰਗਾਂ ਬਾਰੇ ਵਿਸਥਾਰ ਚਰਚਾ ਕੀਤੀ ਗਈ। ਗੁਰਜਿੰਦਰ ਸਿੰਘ ਢਿੱਲੋਂ  ਨੇ ਦੱਸਿਆ ਕਿ ਰੇਡਿਓਗ੍ਰਾਫ਼ਰ ਦੇ ਪ੍ਰਮੋਸ਼ਨ ਸਟੈੱਪ–2 ਤੋਂ 5 ਕੀਤੇ ਜਾਣ, ਜ਼ਿਲ੍ਹਾ ਅਤੇ ਸਬਡਵੀਜ਼ਨਲ ਹਸਪਤਾਲਾਂ ਵਿਚ ਹੋਰ ਅਸਾਮੀਆਂ ਵਧਾਈਆਂ ਜਾਣ, ਰੇਡਿਓਗ੍ਰਾਫ਼ਰਾਂ ਨੂੰ ਜੋਖਮ ਭੱਤਾ ਦਿੱਤਾ ਜਾਵੇ, ਰੇਡਿਓਗ੍ਰਾਫਰਾਂ ਤੋਂ ਈ.ਸੀ.ਜੀ ਅਲਟਰਾਂ ਸਾਊਂਡ ਅਤੇ ਡੈਂਟਲ ਐਕਸਰੇ ਗ਼ੈਰ ਡਿਊਟੀ ਵਰਗੇ ਕੰਮ ਨਾ ਲਏ ਜਾਣ, ਨਵੀਆਂ ਐਕਸ ਮਸ਼ੀਨਾਂ ਦਿੱਤੀਆਂ ਜਾਣ, ਰੇਡਿਓਗ੍ਰਾਫਰਾਂ ਦਾ ਬਕਾਇਆ ਐਕਸ-ਰੇ ਸ਼ੇਅਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮੰਗਾਂ ਸਬੰਧੀ ਜਾਣੂੰ ਕਰਵਾਉਣ ’ਤੇ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਅਤੇ ਡਾਇਰੈਕਟਰ ਸਾਹਿਬ ਵਲੋਂ ਪੂਰਾ ਭਰੋਸਾ ਦਿਵਾਇਆ ਗਿਆ ਕੇ ਜਲਦੀ ਹੀ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ, ਵਿਕਰਮ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ, ਪਿੰਦਰ ਕੁਮਾਰ ਟੀ.ਬੀ ਹਸਪਤਾਲ ਪਟਿਆਲਾ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button