Punjab

ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਵੱਲੋਂ ਮੀਟਿੰਗ

ਜਸਵਿੰਦਰ ਸਿੰਘ ਸੰਧੂ

ਫ਼ਿਰੋਜ਼ਪੁਰ, 9 ਮਾਰਚ- ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਇਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਗਾਬੜੀਆ ਦੇ ਗ੍ਰਹਿ ਵਿਖੇ ਰੱਖੀ ਗਈ, ਜਿਸ ਵਿੱਚ ਸੁਸਾਇਟੀ ਦੇ ਅਹੁਦੇਦਾਰ ਜਿਵੇਂ ਕਿ ਸਵਰਨ ਸਿੰਘ ਐਸਜੀਪੀਸੀ ਭਾਈ ਮਨਜੀਤ ਸਿੰਘ ਲੋਕੋ ਸਤਨਾਮ ਸਿੰਘ ਹਰਿਆਣਾ ਅਮਰ ਸਿੰਘ ਗਾਬੜੀਆ ਕੁਲਦੀਪ ਸਿੰਘ ਲੋਕੋ ਅਤੇ ਹਰਜਿੰਦਰ ਸਿੰਘ ਬੱਗਾ ਆਦੀ ਹਾਜਰ ਸਨ। ਮੀਟਿੰਗ ਵਿੱਚ ਫਿਰੋਜਪੁਰ ਸ਼ਹਿਰ ਵਿੱਚ ਇੱਕ ਮੈਡੀਕਲ ਲਗਾਉਣ ਬਾਰੇ ਵਿਚਾਰ ਕੀਤੀ ਗਈ, ਜਿਸ ਵਿੱਚ ਅੱਖਾਂ ਦੇ ਲੈਂਜ ਪਾਉਣ ਦਾ ਕੈਂਪ ਅਤੇ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਦਵਾਈ ਬਿਲਕੁਲ ਫਰੀ ਦਿੱਤੀ ਜਾਵੇਗੀ ਜੋ ਅੱਖਾਂ ਦੇ ਲੈਂਜ ਪਾਏ ਜਾਣਗੇ, ਉਹ ਬਿਲਕੁਲ ਫਰੀ ਪਾਏ ਜਾਣਗੇ ਅਤੇ ਲੋੜਵੰਦਾਂ ਨੂੰ ਐਣਕਾਂ ਫਰੀ ਦਿੱਤੀਆਂ ਜਾਣਗੀਆਂ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਸੋਸਾਇਟੀ ਨੇ ਪਹਿਲਾਂ ਵੀ ਕਾਫੀ ਮੈਡੀਕਲ ਕੈਂਪ ਲਗਾਏ ਸਨ। ਅਹੁਦੇਦਾਰਾਂ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਇਸ ਵਕਤ ਸਰਕਾਰ ਜੋ ਨਸ਼ਿਆਂ ਖਿਲਾਫ ਕਾਰਵਾਈ ਕਰ ਰਹੀ ਹੈ ਉਹ ਕਾਫੀ ਸਲਾਗਾ ਯੋਗ ਹੈ ਨਸ਼ਿਆਂ ਖਿਲਾਫ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇ ਤਾਂ ਸੋਸਾਇਟੀ ਦਾ ਹਰ ਵਰਕਰ ਉਹਨਾਂ ਦਾ ਪੂਰਾ ਸਹਿਯੋਗ ਦੇਵੇਗਾ। ਸੋਸਾਇਟੀ ਆਉਣ ਵਾਲੇ ਦਿਨਾਂ ਵਿੱਚ ਇੱਕ ਭਰਤੀ ਮੁਹਿੰਮ ਸ਼ੁਰੂ ਕਰ ਰਹੀ ਹੈ ਜਿਸ ਵਿੱਚ ਹਰ ਵਰਗ ਦੇ ਇਨਸਾਨ ਨੂੰ ਨਾਲ ਜੋੜਿਆ ਜਾਵੇਗਾ ਤਾਂ ਕਿ ਸੋਸਾਇਟੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਲੋਕ ਭਲਾਈ ਦੇ ਕੰਮ ਕਰ ਸਕੇ।

Related Articles

Leave a Reply

Your email address will not be published. Required fields are marked *

Back to top button