Punjab

ਸਰਕਾਰ ਵੱਲੋਂ ਕੱਟੀਆਂ ਅਤੇ ਵੱਛੀਆਂ ਪੈਦਾ ਕਰਨ ਵਾਲੇ ਗਰਭ ਦੇ ਟੀਕੇ ਜਿਲ੍ਹੇ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਵਿੱਚ ਸਬਸਿਡੀ ‘ਤੇ ਉਪਲੱਬਧ : ਡਾ. ਹਿਮਾਂਸ਼ੂ ਸਿਆਲ

ਬਾਲ ਕਿਸ਼ਨ

ਫ਼ਿਰੋਜ਼ਪੁਰ, 2 ਮਈ- ਪਸ਼ੂ ਪਾਲਣ ਵਿਭਾਗ ਵੱਲੋਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ, ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਿਰੋਜ਼ਪੁਰ ਦੇ ਪਸ਼ੂ ਪਾਲਕਾਂ ਨੂੰ ਰਿਆਇਤੀ ਦਰਾਂ ‘ਤੇ ਗਾਵਾਂ ਅਤੇ ਮੱਝਾਂ ਲਈ ਸੈਕਸਡ ਸੀਮਨ(ਕੱਟੀਆਂ ਅਤੇ ਵੱਛੀਆਂ ਵਾਲੇ ਗਰਭ ਦੇ ਟੀਕੇ) ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿੱਚ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਡਾ.ਹਿਮਾਂਸ਼ੂ ਸਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟੀਕਿਆਂ ਨਾਲ 85% ਵਧੀਆ ਨਸਲ ਦੀਆਂ ਵੱਛੀਆਂ/ਕੱਟੀਆਂ ਹੀ ਪੈਦਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਟੀਕੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਵਿੱਚ ਉਪਲੱਬਧ ਹਨ। ਸਰਕਾਰ ਵੱਲੋਂ ਇਹ ਟੀਕੇ ਲਗਾਉਣ ਦਾ ਮਕਸਦ ਹੈ ਕਿ ਅਵਾਰਾ ਪਸ਼ੂਆਂ ਦੀ ਗਿਣਤੀ ਘਟਾਈ ਜਾ ਸਕੇ।ਉਨ੍ਹਾਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਹਰ ਪਸ਼ੂ ਪਾਲਕ ਆਪਣੀਆਂ ਗਾਵਾਂ/ਮੱਝਾਂ ਨੂੰ ਨਸਲ ਸੁਧਾਰ ਲਈ,ਦੁੱਧ ਦੀ ਪੈਦਾਵਾਰ ਅਤੇ ਦੁੱਧ ਤੋਂ ਹੋਣ ਵਾਲੀ ਆਮਦਨ ਵਿੱਚ ਵਾਧੇ ਲਈ ਇਹ ਟੀਕੇ ਲਗਾਉਣ। ਜੇਕਰ ਕਿਸੇ ਪਸ਼ੂ ਪਾਲਕ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਨਜਦੀਕੀ ਪਸ਼ੂ ਸੰਸਥਾ ਦੇ ਪਸ਼ੂ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button