Punjab

ਸਰਕਾਰੀ ਸੰਸਥਾਵਾਂ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਬਦਲਿਆ

ਲੁਧਿਆਣਾ, 16 ਅਕਤੂਬਰ : ਸਿਹਤ ਵਿਭਾਗ ਵੱਲੋਂ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਦਾ ਖੁਲਣ ਅਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। ਅੱਜ ਤੋਂ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲ 9 ਵਜੇ ਖੁੱਲਣਗੇ ਅਤੇ 3 ਵਜੇ ਬੰਦ ਹੋਇਆ ਕਰਨਗੇ, ਜਦਕਿ ਗਰਮੀਆਂ ’ਚ ਇਹ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਸੀ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਖਿਲ ਸਰੀਨ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਕ ਡਿਸਪੈਂਸਰੀਆਂ ਅਤੇ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਸਰਕਾਰੀ ਹਸਪਤਾਲ ਸਵੇਰੇ 9 ਵਜੇ ਖੁੱਲ੍ਹੇਗਾ ਤੇ ਦੁਪਹਿਰ ਬਾਅਦ 3 ਵਜੇ ਬੰਦ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਅੱਜ ਤੋਂ ਡੋਪ ਟੈਸਟ ਅਤੇ ਮੈਡੀਕਲ ਲੀਗਲ ਦੇ ਕੰਮ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਮਦਰ ਐਂਡ ਚਾਇਲਡ ਵਿਭਾਗ ਵਿੱਚ ਸਥਿਤ ਸੈਮੀਨਾਰ ਹਾਲ ਵਿੱਚ ਦੁਪਹਿਰ ਡੇਢ ਵਜੇ ਤੋਂ ਲੈ ਕੇ ਢਾਈ ਵਜੇ ਤੱਕ ਹੋਇਆ ਕਰਨਗੇ ਲੋੜਵੰਦ ਮਰੀਜ਼ ਯਕੀਨੀ ਬਣਾਉਣ ਕਿ ਉਹ ਆਪਣੇ ਸਿਹਤ ਵਿਭਾਗ ਨਾਲ ਲੋੜੀਦੇ ਕੰਮ ਕਰਵਾਉਣ ਲਈ ਡੇਢ ਵਜੇ ਸੈਮੀਨਾਰ ਹਾਲ ’ਚ ਪਹੁੰਚਣ। ਉਥੇ ਇੱਕ ਛੱਤ ਥੱਲੇ ਸਾਰੇ ਵਿਭਾਗਾਂ ਨਾਲ ਸੰਬੰਧਿਤ ਮੈਡੀਕਲ ਅਫਸਰ ਸੇਵਾਵਾਂ ਦੇਣਗੇ। ਇਸ ਮੌਕੇ ਜੱਚਾ-ਬੱਚਾ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਰਾਮਪਾਲ ਨੇ ਦੱਸਿਆ ਕਿ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਨਾਲ ਸੰਬੰਧਿਤ ਕੰਮ ਕਰਵਾਉਣ ਲਈ ਕਿਸੇ ਨੂੰ ਪੈਸੇ ਦੇਣ ਦੀ ਜਰੂਰਤ ਨਹੀਂ ਹੈ ਸਰਕਾਰੀ ਕੰਮ ਮੁਫਤ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਜੇਕਰ ਕੋਈ ਮੁਲਾਜ਼ਮ ਪੈਸੇ ਦੀ ਮੰਗ ਕਰਦਾ ਹੈ ਜਾਂ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਵਿੱਚ ਦਿੱਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਓਪੀਡੀ ਸੇਵਾਵਾਂ ਸਵੇਰੇ 9 ਵਜੇ ਤੋਂ ਡੇਢ ਵਜੇ ਤੱਕ ਮੁਹਈਆ ਹੋਣਗੀਆਂ ਲੋੜਵੰਦ ਮਰੀਜ਼ ਸਮੇਂ ਸਿਰ ਆ ਕੇ ਆਪਣੀ ਸਰੀਰਕ ਜਾਂਚ ਕਰਵਾ ਕੇ ਇਲਾਜ ਕਰਵਾਉਣ ਨੂੰ ਤਰਜੀਹ ਦੇਣ।

Related Articles

Leave a Reply

Your email address will not be published. Required fields are marked *

Back to top button