
ਫਿਲੌਰ, 29 ਨਵੰਬਰ : ਬੀਤੀ ਰਾਤ ਚੋਰਾਂ ਵੱਲੋਂ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਖਹਿਰਾ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਦੀ ਘਟਨਾ ਸਬੰਧੀ ਸਕੂਲ ਇੰਚਾਰਜ ਪੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਵੇਰੇ ਸਕੂਲ ਆਈ ਵੇਖਿਆ ਕਿ ਕਣਕ ਵਾਲੀਆਂ ਬੋਰੀਆਂ ਤੇ ਸਮਾਨ ਖਿਲਾਰਿਆ ਹੋਇਆ ਹੈ। ਜਦੋ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਨੂੰ ਬੁਲਾ ਕੇ ਦਿਖਾਇਆ ਉਸ ਸਮੇਂ ਚੋਰਾਂ ਵੱਲੋਂ ਚਾਰ ਪੱਖੇ ਦੋ ਸੀਪੀਯੂ, ਡੇਢ ਕੁਇੰਟਲ ਕਣਕ, ਟੂਟੀਆਂ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਥਾਣੇਦਾਰ ਜਸਵਿੰਦਰ ਸਿੰਘ ਨੇ ਘਟਨਾ ਦਾ ਜਾਇਜਾ ਲਿਆ ਅਤੇ ਉਨ੍ਹਾਂ ਨੇ ਕਿਹਾ ਚੋਰਾਂ ਦੀ ਭਾਲ ਕਰਕੇ ਚੋਰ ਜਲਦੀ ਸਲਾਖਾਂ ਪਿੱਛੇ ਕੀਤੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਪੰਚ, ਵਰਿੰਦਰ ਸਿੰਘ ਖਹਿਰਾ ਵਾਈਸ ਚੇਅਰਮੈਨ, ਦੀਪ ਕਲਸੀ ਸਾਬਕਾ ਪੰਚ ਅਤੇ ਸਕੂਲ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।



