Punjab
ਸਰਕਾਰੀ ਮਾਡਲ ਸਕੂਲ ਤਲਵਾੜਾ ‘ਚ ਦੋ ਟੀਚਰ ਹੋਈਆਂ ਥੱਪੜੋ- ਥੱਪੜੀ, ਸਿੱਖਿਆ ਵਿਭਾਗ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ

ਹੁਸ਼ਿਆਰਪੁਰ, 16 ਜੁਲਾਈ : ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦੇ ਸਰਕਾਰੀ ਮਾਡਲ ਸਕੂਲ ਵਿਚ ਇਕ ਮਹਿਲਾ ਅਧਿਆਪਕ ਵੱਲੋਂ ਸਕੂਲ ਦੇ ਹੀ ਹੋ ਕੇ ਇਕ ਮਰਦ ਅਧਿਆਪਕ ਦੇ ਥੱਪੜ ਮਾਰਨ ਅਤੇ ਸਾਥੀ ਮਹਿਲਾ ਅਧਿਆਪਕ ਨਾਲ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਫਤਰ ਵਿਚ ਹੋਈ ਇਸ ਥਪੜੋ-ਥਪੜੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।



