Punjab

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ! ਪੀਆਰਟੀਸੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਨਵੀਆਂ ਬੱਸਾਂ ਖਰੀਦਣ ਦਾ ਫੈਸਲਾ

ਪਟਿਆਲਾ, 23 ਅਪ੍ਰੈਲ-ਪੀਆਰਟੀਸੀ ਮੁੱਖ ਦਫਤਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੀਟਿੰਗ ਵਿਚ ਨਵੀਆਂ ਬੱਸਾਂ ਖਰੀਦਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਜ਼ਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਬਹੁਤ ਜਲਦੀ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੁਲਾਈ 2023 ਤੋਂ ਸਤੰਬਰ 2023 ਦੇ ਮੁਕਾਬਲੇ ਜੁਲਾਈ 2024 ਤੋਂ ਸਤੰਬਰ 2024 ਤੱਕ ਦੀ ਵਿੱਤੀ ਕਾਰਗੁਜ਼ਾਰੀ ਦੀ ਤੁਲਨਾ ਕੀਤੀ ਗਈ। ਮੀਟਿੰਗ ਵਿਚ ਬਿਕਰਮਜੀਤ ਸਿੰਘ ਸ਼ੇਰਗਿੱਲ ਸੀਨੀਅਰ ਪੀਸੀਐਸ ਐਮ.ਡੀ, ਨਵਦੀਪ ਕੁਮਾਰ ਪੀਸੀਐਸ ਏ ਐੱਮ ਡੀ, ਨਮਨ ਮੜਕਨ ਆਰ.ਟੀ.ਓ, ਕੁਲਦੀਪ ਕੌਰ ਡੀ ਸੀ ਐਫ ਏ ਫਾਈਨਾਂਸ, ਚਰਨਜੀਤ ਸਿੰਘ ਧਾਲੀਵਾਲ ਡਾਇਰੈਕਟਰ, ਰਜਿੰਦਰ ਸਿੰਘ ਰਿਹਾਲ ਡਾਇਰੈਕਟਰ, ਰਮਨ ਸ਼ਰਮਾ ਜੀ ਐਮ ਐਡਮਿਨ, ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ, ਮਹਿੰਦਰਪਾਲ ਸਿੰਘ ਜੀ ਐਮ ਸਟੋਰ, ਪਰਵੀਨ ਕੁਮਾਰ ਜੀ ਐਮ ਖਰੀਦ, ਅਮਨਵੀਰ ਟਿਵਾਣਾ ਜੀ ਐਮ ਆਪਰੇਸ਼ਨ ਅਤੇ ਇੰਨਫੋਰਸਮੈਂਟ, ਰਾਕੇਸ਼ ਕੁਮਾਰ ਗਰਗ ਡੀ ਸੀ ਐਫ ਏ ਅਤੇ ਹੋਰ ਸੀਨੀਅਰ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਮੀਟਿੰਗ ਦੌਰਾਨ ਸੁਪਰਵਾਇਜ਼ਰ ਆਫਿਸਰਾਂ ਦੀ ਘਾਟ ਸੰਬੰਧੀ ਗੱਲਬਾਤ ਹੋਈ। ਇਸ ਤੋਂ ਇਲਾਵਾ ਮਹਿਕਮੇ ਵਿਚਲੀਆਂ ਕੰਮ ਕਰਦੀਆਂ ਸਿੱਧਾ ਠੇਕਾ ਆਧਾਰ ਤੇ ਕੰਮ ਕਰਦੇ ਡਰਾਇਵਰ, ਕੰਡਕਟਰ ਦੇ ਰਾਤਰੀ ਭੱਤੇ ਵਿੱਚ ਵਾਧਾ ਕਰਨ ਸੰਬੰਧੀ, ਰੈਗੂਲਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਅਧੀਨ ਜਨਵਰੀ 2016 ਤੋਂ 30 ਜੂਨ 2021 ਤੱਕ ਸੋਧੀ ਤਨਖਾਹ ਦੇ ਏਰੀਅਰ ਸੰਬੰਧੀ ਵੀ ਚਰਚਾ ਹੋਈ। ਇਸ ਦੇ ਨਾਲ ਹੀ ਪੈਨਸ਼ਨ, ਫੈਮਿਲੀ ਪੈਨਸ਼ਨ ਆਦਿ ਵਾਲੇ ਕੇਸਾ ਵਿੱਚ ਵੀ ਰੁਕੇ ਹੋਏ ਏਰੀਅਰ ਨੂੰ ਜਲਦ ਬਹਾਲ ਕਰਨ ਬਾਰੇ ਵਿਚਾਰ ਚਰਚਾ ਹੋਈ। ਚੇਅਰਮੈਨ ਹਡਾਣਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਲਦ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲ ਕੇ ਹੋਰ ਨਿਵੇਕਲੀਆਂ ਕੋਸ਼ਿਸ਼ਾਂ ਰਾਹੀਂ ਮਹਿਕਮੇ ਦਾ ਮਾਲੀਆ ਵਧਾਉਣ ਲਈ ਕਾਰਜ ਕੀਤੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button