Punjab

ਸਰਕਾਰੀ ਦਫ਼ਤਰ ‘ਚ ਮਹਿਲਾ ਨਾਲ ਠੁਮਕੇ ਲਗਾਉਂਦਾ ਰਿਹਾ ਅਫ਼ਸਰ, ਵੀਡੀਓ ਹੋ ਗਈ ਵਾਇਰਲ

ਮੋਗਾ, 12 ਅਗਸਤ : ਸਰਕਾਰੀ ਅਫ਼ਸਰਾਂ ਤੋਂ ਜਿੱਥੇ ਲੋਕ ਸੇਵਾ ਤੇ ਗੰਭੀਰਤਾ ਦੀ ਉਮੀਦ ਰੱਖਦੇ ਹਨ, ਉੱਥੇ ਇੱਕ ਅਫ਼ਸਰ ਦਾ ਦਫ਼ਤਰ ਅੰਦਰ ਮਹਿਲਾ ਨਾਲ ਡਾਂਸ ਕਰਦੇ ਹੋਏ ਠੁਮਕੇ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕਿਸੇ ਸਰਕਾਰੀ ਵਿਭਾਗ ਦੇ ਦਫ਼ਤਰ ਵਿਚ ਬਣਾਇਆ ਗਿਆ ਹੈ, ਜਿਸ ਵਿਚ ਸਬੰਧਤ ਅਫ਼ਸਰ ਇਕ ਪ੍ਰੋਗਰਾਮ ਦੌਰਾਨ ਨਹੀਂ ਆਪਣੇ ਦਫਤਰ ਵਿਚ ਮਹਿਲਾ ਨਾਲ ਹੱਸਦੇ-ਖੇਡਦੇ ਡਾਂਸ ਕਰਦਾ ਤੇ ਠੁਮਕੇ ਲਗਾਉਂਦਾ ਸਪਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਦਫ਼ਤਰ ਦੇ ਅੰਦਰ ਬਣੇ ਇਸ ਮੰਜ਼ਰ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕੀਤਾ ਹੈ, ਬਲਕਿ ਸਰਕਾਰੀ ਪ੍ਰੋਟੋਕਾਲ ਅਤੇ ਅਫ਼ਸਰੀ ਸ਼ਿਸ਼ਟਾਚਾਰ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਇਸ ਨੂੰ ਸਰਕਾਰੀ ਸਮੇਂ ਅਤੇ ਥਾਂ ਦੀ ਗ਼ਲਤ ਵਰਤੋਂ ਕਰਾਰ ਦੇ ਰਹੇ ਹਨ, ਜਦਕਿ ਕੁਝ ਲੋਕ ਮਜ਼ਾਕੀਆ ਅੰਦਾਜ਼ ਵਿਚ ਵੀ ਕੁਮੈਂਟ ਕਰ ਰਹੇ ਹਨ। ਹਾਲਾਂਕਿ ਸਬੰਧਤ ਵਿਭਾਗ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ। ਪਰ ਸੂਤਰਾਂ ਅਨੁਸਾਰ ਉੱਚ ਅਧਿਕਾਰੀ ਇਸ ਵੀਡੀਓ ਦੀ ਜਾਂਚ ਕਰ ਰਹੇ ਹਨ ਅਤੇ ਜੇ ਇਹ ਸਰਕਾਰੀ ਸਮੇਂ ਦੌਰਾਨ ਬਣਿਆ ਸਾਬਤ ਹੋਇਆ ਤਾਂ ਕਾਰਵਾਈ ਸੰਭਾਵਿਤ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਦਫ਼ਤਰਾਂ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ ਅਤੇ ਇਸ ਤਰ੍ਹਾਂ ਦੇ ਮਾਮਲਿਆਂ ‘ਚ ਤੁਰੰਤ ਕਾਰਵਾਈ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button