Punjab

ਸਬ ਇੰਸਪੈਕਟਰ ਰਣਦੀਪ ਕੌਰ ਖਹਿਰਾ ਨੇ ਅਮਰੀਕਾ ’ਚ ਜਿੱਤਿਆ ਬਰਾਉਨਜ਼ ਮੈਡਲ

ਕਾਦੀਆਂ, 5 ਜੁਲਾਈ : ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿਚ ਇਨ੍ਹੀਂ ਦਿਨੀਂ ਵਰਲਡ ਪੁਲਿਸ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ਾਂ ਤੋਂ ਖਿਡਾਰੀ ਸ਼ਾਮਿਲ ਹੋਏ ਹਨ। ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਰਣਦੀਪ ਕੌਰ ਵੀ ਇਨ੍ਹਾਂ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ। ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿਚ ਹੋ ਰਹੀਆਂ ਖੇਡਾਂ ਵਿਚ 76 ਕਿਲੋ ਭਾਰ ਵਿਚ ਰੈਸਲਿੰਗ ਦੇ ਮੁਕਾਬਲੇ ਵਿੱਚ ਰਣਦੀਪ ਕੌਰ ਨੇ ਬਰਾਉਨਜ਼ ਮੈਡਲ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਰਣਦੀਪ ਕੌਰ ਪਹਿਲਾਂ ਵੀ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਖੇਡ ਚੁੱਕੇ ਹਨ ਅਤੇ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕੇ ਹਨ। ਰਣਦੀਪ ਕੌਰ ਨੇ 2017 ਵਿਚ ਅਮਰੀਕਾ ਵਿਖੇ ਹੋਏ ਰੈਸਲਿੰਗ ਦੇ ਮੁਕਾਬਲੇ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਅੱਜ ਕੱਲ੍ਹ ਯੂਐੱਸਏ ਦੇ ਬਰਮਿੰਘਮ ਵਿਚ ਹੋ ਰਹੀਆਂ ਵਰਲਡ ਪੁਲਿਸ ਗੇਮਜ਼ ਵਿਚ ਕਾਦੀਆਂ ਦੇ ਨਜ਼ਦੀਕੀ ਪਿੰਡ ਨੱਥੂ ਖਹਿਰਾ ਦੀ ਰਹਿਣ ਵਾਲੀ ਰਣਦੀਪ ਕੌਰ ਨੇ ਇਕ ਵਾਰ ਫਿਰ ਬਰਾਉਨਜ਼ ਮੈਡਲ ਜਿੱਤ ਕੇ ਆਪਣਾ ਨਾਂਅ ਰੋਸ਼ਨ ਕੀਤਾ ਹੈ। ਰਣਦੀਪ ਕੌਰ ਨੇ ਦੱਸਿਆ ਕਿ ਇਹ ਸਭ ਕੁਝ ਉਹ ਆਪਣੇ ਪਿਤਾ ਹਰਦੀਪ ਸਿੰਘ ਨੱਥੂ ਖਹਿਰਾ ਦੇ ਵਡਮੁੱਲੇ ਸਹਿਯੋਗ ਨਾਲ ਅਤੇ ਉਨ੍ਹਾਂ ਦੀ ਪ੍ਰੇਰਨਾ ਦੇ ਨਾਲ ਇਹ ਸਭ ਕੁਝ ਸੰਭਵ ਹੋ ਸਕਿਆ ਹੈ। ਆਪਣੀ ਡਿਊਟੀ ਅਤੇ ਘਰੇਲੂ ਜਿੰਮੇਦਾਰੀਆਂ ਅਤੇ ਆਪਣੇ ਪੰਜ ਸਾਲ ਦੇ ਬੱਚੇ ਦੀਆਂ ਜ਼ਿੰਮਵਾਰੀਆਂ ਨੂੰ ਵੀ ਰਣਦੀਪ ਕੌਰ ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਹਨ। ਇਸ ਦੇ ਨਾਲ ਨਾਲ ਖੇਡਾਂ ਪ੍ਰਤੀ ਆਪਣੀ ਲਗਨ ਨੂੰ ਵੀ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਅਜਮੇਰ ਸਿੰਘ ਦਾ ਵੀ ਉਹਨਾਂ ਨੂੰ ਭਰਪੂਰ ਸਹਿਯੋਗ ਪ੍ਰਾਪਤ ਹੈ ਤਾਂ ਹੀ ਉਹ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ।

Related Articles

Leave a Reply

Your email address will not be published. Required fields are marked *

Back to top button