Punjab

ਸਟਰੀਮ ਲਾਈਨ ਵੈਲਫੇਅਰ ਸੋਸਾਈਟੀ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ

ਫ਼ਿਰੋਜ਼ਪੁਰ, 9 ਮਾਰਚ (ਜਸਵਿੰਦਰ ਸਿੰਘ ਸੰਧੂ)– ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਨੇ ਬਲਾਇੰਡ ਹੋਮ ਫਿਰੋਜ਼ਪੁਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ। ਇਸ ਮੌਕੇ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰ ’ਤੇ ਮੈਂਬਰ ਸ਼ਾਮਲ ਹੋਏ, ਜਿਨਾਂ ਵਿੱਚ ਦੀਵਾਨ ਚੰਦ ਸ਼ਖੀਜਾ ਚੇਅਰਮੈਨ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ, ਪ੍ਰਵੀਨ ਧਵਨ ਜਨਰਲ ਸਕੱਤਰ, ਰਮੇਸ਼ ਬਜਾਜ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਚੁੱਘ ਮੀਤ ਪ੍ਰਧਾਨ ਤੋਂ ਇਲਾਵਾ ਸੁਨੀਤਾ ਰਾਣੀ, ਜੀਵਨ ਕਾਂਤਾ ਪੁਸ਼ਪਲਾਤਾ, ਸੁਖਵਿੰਦਰ ਸਿੰਘ, ਸੰਕੁਤਲਾ, ਕ੍ਰਿਸ਼ਨਾ ਵਧਵਾ, ਅਵਿਨਾਸ਼ ਸਿੰਘ ਤਲਵਾਰ, ਸਤੀਸ਼ ਸ਼ਰਮਾ, ਓਡੀਕ ਚੰਦ, ਸਰਵਹਿਤੈਸੀ ਭਾਟੀਆ, ਕ੍ਰਿਸ਼ਨ ਲਾਲ ਗੁਲਾਟੀ, ਮਨੋਹਰ ਲਾਲ ਆਦਿ ਸ਼ਾਮਲ ਹੋਏ। ਇਸ ਮੌਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੀਆਂ ਚਾਰ ਔਰਤਾਂ ਨੂੰ ਸਨਮਾਨਿਤ ਕੀਤਾ, ਜਿਨਾਂ ਵਿੱਚ ਪੁਸ਼ਪਲਤਾ, ਸੀਮਾ ਚਾਵਲਾ, ਸਰੋਜ ਸਹਿਗਲ ਬਜਾਜ ਤੇ ਜੀਵਨ ਕਾਂਤਾ ਤੇ ਬਾਕੀ ਔਰਤਾਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਦੀਵਾਨ ਚੰਦ ਸਖੀਜਾ, ਕਿਸ਼ਨ ਚੰਦ ਜਾਗੋਵਾਲੀਆ, ਪੁਸ਼ਪਲਤਾ, ਸੀਮਾ ਚਾਵਲਾ ਨੇ ਬੋਲਦਿਆਂ ਕਿਹਾ ਕਿ ਭਾਵੇਂ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਬਰਾਬਰ ਸਮਝਿਆ ਜਾਂਦਾ ਹੈ ਪਰ ਸਾਡੇ ਦੇਸ਼ ਵਿੱਚ ਔਰਤਾਂ ਨੂੰ ਗੁਲਾਮ ਦੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਘਰਾਂ, ਸੰਸਥਾਵਾਂ, ਦਫਤਰਾਂ ਵਿੱਚ ਕਮਾਊ ਔਰਤਾਂ ਖੁਦ ਮੁਖਤਾਰ ਹੋ ਕੇ ਫੈਸਲੇ ਨਹੀਂ ਕਰ ਸਕਦੀਆਂ। ਇਸ ਸਮੇਂ ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਔਰਤਾਂ ਮਰਦਾਂ ਵਾਂਗੂ ਕਮਾਂ ਰਹੀਆਂ ਹਨ ਹਵਾਈ ਜਹਾਜ਼, ਰੇਲ ਗੱਡੀਆਂ ਬੱਸਾਂ ਅਤੇ ਹਰ ਦਫਤਰ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰ ਰਹੀਆਂ। ਪਰ ਔਰਤਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ

Related Articles

Leave a Reply

Your email address will not be published. Required fields are marked *

Back to top button