
ਪਟਿਆਲਾ, 17 ਅਗਸਤ : ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਸਟਰੀਟ ਕਲੱਬ ਦੇ ਬਾਊਂਸਰ ’ਤੇ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨਸਤਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਕੁਬੇ, ਥਾਣਾ ਮੌੜ (ਮੌਜੂਦਾ ਵਾਸੀ ਆਦਰਸ਼ ਕਾਲੋਨੀ, ਰਾਮਪੁਰਾ ਫੂਲ, ਬਠਿੰਡਾ), ਗੁਰਚਰਨ ਸਿੰਘ ਵਾਸੀ ਫ੍ਰੈਂਡਜ਼ ਕਾਲੋਨੀ ਨੇੜੇ ਐਚਪੀ ਪੈਟਰੋਲ ਪੰਪ, ਸਨੌਰ ਅਤੇ ਗੁਰਤੇਜ ਸਿੰਘ ਵਾਸੀ ਪਿੰਡ ਪੇਧਨ, ਭਾਦਸੋਂ, ਪਟਿਆਲਾ ਵਜੋਂ ਹੋਈ ਹੈ। ਇਨ੍ਹਾਂ ਦਾ ਚੌਥਾ ਅਣਪਛਾਤਾ ਸਾਥੀ ਹਾਲੇ ਫਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਥਾਣਾ ਸਿਵਲ ਲਾਈਨ ਦਾ ਐਡੀਸ਼ਨਲ ਚਾਰਜ ਸੰਭਾਲ ਰਹੇ ਜਸਪ੍ਰੀਤ ਕਾਹਲੋਂ ਨੇ ਦੱਸਿਆ ਕਿ ਤਿੰਨਾਂ ਨੂੰ ਰਿਮਾਂਡ ’ਤੇ ਲੈ ਕੇ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕੀਤੀ ਜਾਵੇਗੀ।\\



