
ਰੂਪਨਗਰ, 21 ਮਾਰਚ-ਰੂਪਨਗਰ ਨੰਗਲ ਰੋਡ ‘ਤੇ ਸਥਿਤ ਇੱਕ ਸਕਰੈਪ ਦੀ ਦੁਕਾਨ ‘ਤੇ ਸਕਰੈਪ ਦੀ ਭਰੀ ਗੱਡੀ ਨੂੰ ਉਤਾਰਨ ਸਮੇਂ ਗੈਸ ਸਲੰਡਰ ਫੱਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਪ੍ਰਾਈਵੇਟ ਹਸਪਤਾਲ ਤੇ ਦੋ ਵਿਅਕਤੀਆ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ ਹੈ।ਪਤਾ ਲੱਗਾ ਹੈ ਕਿ ਗੈਸ ਸਲੰਡਰ ਸਕਰੈਪ ਦੀ ਭਰੀ ਗੱਡੀ ਵਿਚ ਹੀ ਪਿਆ ਸੀ।



