
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 17 ਮਾਰਚ : ਤਰਲੋਚਨ ਚੋਪੜਾ ਰਿਟਾਇਰਡ ਐੱਸ.ਡੀ.ਓ ਬਿਜਲੀ ਬੋਰਡ ਜੋ ਕਿ ਸੇਵਾ ਮੁਕਤ ਹੋਣ ਉਪਰੰਤ ਐੱਸ.ਬੀ.ਆਈ. ਲਾਈਫ਼ ਇਨਸੋਰਾਂਸ ਵਿੱਚ ਬਤੌਰ ਲਾਈਫ਼ ਮਿੱਤਰਾ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਨੇ ਆਪਣੇ ਬ੍ਰਾਂਚ ਵਿੱਚ ਡਵੀਜ਼ਨਲ ਸੀਨੀਅਰ ਮੈਨੇਜਰ ਸ਼੍ਰੀ ਮਤੀ ਨੀਤੂ ਕਪੂਰ ਦੇ ਜਨਮ ਦਿਨ ’ਤੇ 66 ਕੇ ਵੀ ਸਬ ਸਟੇਸ਼ਨ ਸੋਢੇ ਵਾਲਾ ਵਿੱਚ ਸੇਬ, ਸੰਤਰਾ, ਮਾਲਟਾ, ਅਨਾਰ, ਨਾਸ਼ਪਤੀ, ਨਿੰਬੂ, ਅਮਰੂਦ, ਅੰਗੂਰ ਆਦਿ ਵੱਖ–ਵੱਖ ਤਰ੍ਹਾਂ ਦੇ ਫ਼ਲਦਾਰ ਪੌਦੇ ਲਗਾ ਕੇ ਜਨਮ ਦਿਨ ਮਨਾਇਆ ਅਤੇ ਬ੍ਰਾਂਚ ਵਿੱਚ ਸੰਜੇ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। 66 ਕੇ.ਵੀ ਸਬ ਸਟੇਸ਼ਨ ’ਤੇ ਪਹਿਲਾਂ ਵੀ ਲਗਾਏ ਗਏ ਪੌਦੇ ਅਮਰੂਦ, ਸਵਜਨਾ, ਬੇਲ ਪੱਤਰ, ਆੜੂ, ਅੰਬ ਆਦਿ ਫ਼ਲ ਦੇ ਰਹੇ ਹਨ। ਮੈਡਮ ਨੀਤੂ ਕਪੂਰ ਡੀ.ਐੱਸ.ਐਮ. ਨੇ ਕਿਹਾ ਕਿ ਮੈਂ ਨੌਕਰੀ ਤਾਂ ਬਹੁਤ ਜਗ੍ਹਾ ਕੀਤੀ ਹੈ, ਪ੍ਰੰਤੂ ਫ਼ਿਰੋਜ਼ਪੁਰ ਵਿੱਚ ਮੈਨੂੰ ਇਹ ਗਿਫ਼ਟ ਸਭ ਤੋਂ ਵਧੀਆ ਮਿਲਿਆ ਹੈ। ਬਿਜਲੀ ਮੁਲਾਜ਼ਮਾਂ ਪ੍ਰੀਤ, ਕਰਨ ਸ਼ਿੰਦਰ ਨੇ ਕਿਹਾ ਕਿ ਅਸੀ ਇਨ੍ਹਾਂ ਪੌਦਿਆਂ ਦੀ ਦੇਖ–ਭਾਲ ਤਨੋ, ਮਨੋ ਕਰਾਂਗੇ। ਤਰਲੋਚਨ ਚੋਪੜਾ ਨੇ ਕਿਹਾ ਪੌਦੇ ਸਿਰਫ਼ ਫ਼ਲ ਹੀ ਨਹੀਂ ਦਿੰਦੇ, ਸਗੋਂ ਚੰਗਾ ਵਾਤਾਵਰਣ ਦੇ ਨਾਲ ਸ਼ੁੱਧ ਹਵਾ ਵੀ ਦਿੰਦੇ ਹਨ, ਜਿਸ ਨਾਲ ਅਸੀਂ ਤੇ ਸਾਡਾ ਪਰਿਵਾਰ ਦਵਾਈ ਰਹਿਤ ਲੰਬੀ ਜ਼ਿੰਦਗੀ ਜੀ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਬੇਸ਼ਕੀਮਤੀ ਤੋਹਫ਼ਾ ਆਪਣੇ ਬੱਚਿਆ ਦੇ ਜਨਮ ਦਿਨ ’ਤੇ ਸਮਾਜ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਬਿਜਲੀ ਵਿਭਾਗ ਦੇ ਸਟਾਫ਼ ਮਨਿੰਦਰ ਸਿੰਘ ਜੇ.ਈ, ਅਮੋਲਕ ਸਿੰਘ, ਸੁਖਪਾਲ ਸਿੰਘ, ਪੂਰਨ ਚੰਦ, ਸੁਰਿੰਦਰ ਸੋਢੀ ਅਤੇ ਐੱਸ.ਬੀ.ਆਈ. ਲਾਈਫ਼ ਵੱਲੋਂ ਜਗਰਾਜ ਸਿੰਘ ਮੈਨੇਜਰ ਆਦਿ ਹਾਜ਼ਰ ਸਨ।




