Punjab

ਵਿਵੇਕਾਨੰਦ ਜੂਨੀਅਰ ਵਿੱਚ ਐੱਮ.ਐੱਲ.ਬੀ. ਫਾਊਂਡੇਸ਼ਨ ਨੇ ‘ਉਮੀਦ’ ਪਲੇਟਫਾਰਮ ਦੀ ਕੀਤੀ ਸ਼ੁਰੂਆਤ

ਮੁਫ਼ਤ ਕੋਚਿੰਗ ਰਾਹੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਦਾ ਸੁਨਹਿਰਾ ਮੌਕਾ ਮਿਲੇਗਾ

ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ): ਐੱਮ.ਐੱਲ.ਬੀ. ਫਾਊਂਡੇਸ਼ਨ ਨੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਆਪਣੇ ਨਵੇਂ ਪਲੇਟਫਾਰਮ ‘ਉਮੀਦ’ ਦੀ ਸ਼ੁਰੂਆਤ ਕੀਤੀ ਹੈ। ਇਸ ਪਹਲ ਦੇ ਤਹਿਤ ਵੱਖ-ਵੱਖ ਮੁਕਾਬਲੇਕਾਰੀ ਇਮਤਿਹਾਨਾਂ ਦੀ ਮੁਫ਼ਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਐਸ. ਐਨ. ਰੁੱਦਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਉਮੀਦ’ ਦਾ ਉਦੇਸ਼ ਯੋਗ ਵਿਦਿਆਰਥੀਆਂ ਨੂੰ ਸ਼ਕਤੀਸ਼ਾਲੀ ਬਣਾਉਣਾ ਅਤੇ ਉਨ੍ਹਾਂ ਨੂੰ ਐੱਸਐੱਸਸੀ, ਬੈਂਕਿਂਗ, ਡਾਕ ਵਿਭਾਗ, ਐੱਨਡੀਏ, ਐੱਫਸੀਆਈ, ਰੇਲਵੇ ਬੋਰਡ ਅਤੇ ਫੌਜ ਵਰਗੀਆਂ ਪ੍ਰਤਿਸ਼ਠਿਤ ਪਰੀਖਿਆਵਾਂ ਵਿੱਚ ਕਾਮਯਾਬ ਹੋਣ ਵਿੱਚ ਸਹਾਇਤਾ ਕਰਨੀ ਹੈ। ਇਹ ਕੋਚਿੰਗ ਵਿਵੇਕਾਨੰਦ ਜੂਨੀਅਰ ਸਕੂਲ (ਇੱਕ ਪ੍ਰਾਇਮਰੀ ਵਿਦਿਆਲਯ) ਵਿੱਚ ਚਲਾਈ ਜਾਵੇਗੀ। ਦਾਖ਼ਲਾ ਸੀਮਤ ਸੀਟਾਂ ਦੇ ਆਧਾਰ ’ਤੇ ਹੋਵੇਗਾ, ਜਿਸ ਲਈ ਚੋਣ ਪ੍ਰੀਖਿਆ ਲਗਾਈ ਜਾਵੇਗੀ। ਇਸ ਪਹਿਲ ਦੀ ਸ਼ੁਰੂਆਤ 17 ਫ਼ਰਵਰੀ 2025 (ਸੋਮਵਾਰ) ਦੇਰ ਸ਼ਾਮ ਵਜੇ ਵਿਵੇਕਾਨੰਦ ਜੂਨੀਅਰ ਸਕੂਲ, ਫਿਰੋਜ਼ਪੁਰ ਵਿੱਚ ਹੋਇਆ, ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਦਿਵਿਆ ਪੀ, ਸਬ-ਡਿਵਿਜਨ ਮੈਜਿਸਟ੍ਰੇਟ, ਫਿਰੋਜ਼ਪੁਰ ਨੇ ਸ਼ੋਭਾ ਵਧਾਈ। ਪਰਿਯੋਜਨਾ ਇੰਚਾਰਜ ਵਜੋਂ ਦਵਿੰਦਰ ਸ਼ਰਮਾ ਦੀ ਨਿਯੁਕਤੀ ਕੀਤੀ ਗਈ ਹੈ, ਜਦਕਿ ਸਰਬਜੀਤ ਸਿੰਘ ਭਾਵੜਾ ਅਤੇ ਮਲਕੀਤ ਸਿੰਘ ਸਹ-ਇੰਚਾਰਜ ਵਜੋਂ ਆਪਣਾ ਯੋਗਦਾਨ ਦੇਣਗੇ। ਇਸ ਮੌਕੇ ’ਤੇ ਮੋਹਨ ਲਾਲ ਭਾਸਕਰ ਐਜੂਕੇਸ਼ਨਲ ਸੋਸਾਇਟੀ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰਭਾ ਭਾਸਕਰ, ਜੈਨਿਸਸ ਡੈਂਟਲ ਕਾਲਜ ਦੇ ਸਹ-ਚੇਅਰਮੈਨ ਗਗਨਦੀਪ ਸਿੰਘਲ (ਸੀ.ਏ.), ਜਨਰਲ ਸੈਕਟਰੀ ਡਾ. ਗੌਰਵ ਸਾਗਰ ਭਾਸਕਰ,, ਝਲਕੇਸ਼ਵਰ ਭਾਸਕਰ, ਪਰਮਵੀਰ ਸ਼ਰਮਾ, ਵਿਪਨ ਸ਼ਰਮਾ, ਮਹੀਮਾ ਕਪੂਰ, ਸ਼ਿਪਰਾ ਨਰੂਲਾ, ਅਮਰਜੀਤ ਸਿੰਘ ਭੋਗਲ, ਪ੍ਰੋ. ਗੁਰਤੇਜ ਕੁਹਾਰਵਾਲਾ, ਅਮਨ ਦਿਉਡਾ, ਅਮਿਤ ਧਵਨ, ਹਰਸ਼ ਭੋਲਾ, ਹਰਸ਼ ਅਰੋੜਾ, ਕਮਲ ਦ੍ਰਵਿਡ,, ਸੰਤੋਖ ਸਿੰਘ ਅਤੇ ਸ਼ਲੇਂਦਰ ਭੱਲਾ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button