Punjab

ਵਿਧਾਇਕ ਸਰਵਨ ਸਿੰਘ ਧੁੰਨ ਕਰ ਰਹੇ ਹਨ ਹਲਕੇ ਦੇ ਵਿਕਾਸ ਲਈ ਸੰਭਵ ਯਤਨ : ਪੀਏ ਹੀਰਾ ਸਿੰਘ

ਵਲਟੋਹਾ, 28 ਜੁਲਾਈ : ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਹਲਕਾ ਵਾਸੀਆਂ ਨੂੰ ਹਰ ਪੱਖੋਂ ਸੁੱਖ ਸਹੂਲਤਾਂ ਭਰਿਆ ਜੀਵਨ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਸ਼ਹਿਰਾਂ ਦੇ ਨਾਲ-ਨਾਲ ਹਲਕੇ ਦੇ ਪਿੰਡਾਂ ਦਾ ਵੀ ਸਰਬਪੱਖੀ ਵਿਕਾਸ ਕਰਵਾ ਕੇ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗੁਰਜਿੰਦਰ ਸਿੰਘ ਤਲਵੰਡੀ ਤੇ ਪੀਏ ਹੀਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਮਕਰਨ ਹਲਕੇ ਦੇ ਲੋਕਾਂ ਨੂੰ ਹਮੇਸ਼ਾ ਵਿਧਾਇਕ ਸਰਵਨ ਸਿੰਘ ਧੁੰਨ ’ਤੇ ਮਾਨ ਰਹੇਗਾ, ਕਿਉਂਕਿ ਇਹ ਪਰਿਵਾਰ ਸਮੁੱਚੇ ਤੌਰ ‘ਤੇ ਹਲਕੇ ਦੀ ਸੇਵਾ ’ਚ ਦਿਨ-ਰਾਤ ਇਕ ਕਰ ਰਿਹਾ ਹੈ। ਜਿਸ ਕਾਰਨ ਖੇਮਕਰਨ ਹਲਕੇ ਦੇ ਪਿੰਡਾਂ ’ਚ ਸਰਬਪੱਖੀ ਵਿਕਾਸ ਦੀਆਂ ਯੋਜਨਾਵਾਂ ਸਿਰੇ ਚੜ੍ਹ ਰਹੀਆਂ ਹਨ। ਖੇਮਕਰਨ ਹਲਕੇ ਵਿਚ ਆਪ ਨੂੰ ਮਜ਼ਬੂਤ ਕਰਨ ਲਈ ਹਲਕਾ ਵਿਧਾਇਕ ਤੇ ਆਪ ਆਗੂ ਵੱਲੋਂ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਹਲਕੇ ਦੇ ਲੋਕ ਵਿਧਾਇਕ ਧੁੰਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਬਾਗ਼ੋਬਾਗ਼ ਹਨ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ। ਆਪ ਸਰਕਾਰ ਬਣਨ ਤੋਂ ਬਾਅਦ ਜਿੱਥੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ਹੈ। ਪੀਏ ਹੀਰਾ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਸੀ। ਉਸ ’ਤੇ ਉਹ ਪੂਰੀ ਤਰ੍ਹਾਂ ਖਰੇ ਉੱਤਰ ਰਹੇ ਹਨ। ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਨ ਲਈ ਸਰਕਾਰ ਵਿਸ਼ੇਸ਼ ਯਤਨ ਕਰ ਰਹੀ ਹੈ। ਕਿਉਂਕਿ ਅਕਾਲੀ ਦਲ ਤੇ ਕਾਂਗਰਸ ਨੇ ਜਿੱਥੇ ਪੰਜਾਬ ਦਾ ਵਿਨਾਸ਼ ਕੀਤਾ, ਉੱਥੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਦੀ ਥਾਂ ਨਸ਼ਿਆਂ ਵੱਲ ਧਕੇਲ ਦਿਤਾ। ਜਦ ਦੀ ਆਪ ਪਾਰਟੀ ਸੱਤਾ ’ਚ ਆਈ ਹੈ, ਉਸ ਵਕਤ ਹੀ ਸੂਬੇ ਦਾ ਵਿਕਾਸ ਹੋਇਆ ਹੈ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਸੂਬਾ ਵਿਕਸਿਤ ਤੇ ਖ਼ੁਸ਼ਹਾਲ ਹੋ ਰਿਹਾ ਹੈ। ਪੀਏ ਹੀਰਾ ਸਿੰਘ ਤੇ ਸਰਪੰਚ ਗੁਰਜਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਵਿਧਾਨ ਸਭਾ ਤਰਨਤਾਰਨ ’ਚ ਹੋ ਰਹੀ ਜ਼ਿਮਨੀ ਚੋਣ ’ਚ ਆਪ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ’ਚ ਜਿੱਥੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ’ਚ ਬੰਦ ਕਰ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਨਹਿਰੀ ਪਾਣੀ ਹਰ ਪਿੰਡ ਦੇ ਕਿਸਾਨ ਦੇ ਖੇਤਾਂ ਨੂੰ ਦਿੱਤਾ ਜਾ ਰਿਹਾ । ਇਸ ਮੌਕੇ ਮੈਂਬਰ ਬਲਜੀਤ ਸਿੰਘ, ਮੈਂਬਰ ਗੁਰਭੇਜ ਸਿੰਘ, ਮੈਂਬਰ ਜੁਗਰਾਜ ਸਿੰਘ, ਹਰਭਾਲ ਸਿੰਘ, ਹਰਭਜਨ ਸਿੰਘ, ਸਰੂਪ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button