Punjab

ਵਿਧਾਇਕ ਅਮੋਲਕ ਸਿੰਘ ਨੇ ਜੈਤੋ ਹਲਕੇ ਦੇ ਵੱਖ-ਵੱਖ ਸਕੂਲਾਂ ’ਚ 37.28 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

ਜੈਤੋ, 25 ਮਈ-: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿਚ ਰਿਕਾਰਡ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਬਿਹਤਰ, ਸੁਰੱਖਿਅਤ ਅਤੇ ਆਧੁਨਿਕ ਵਿਦਿਅਕ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਜੈਤੋ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਵੱਲੋਂ ਸਰਕਾਰੀ ਪ੍ਰਇਮਰੀ ਸਕੂਲ ਰੋਮਾਣਾ ਅਲਬੇਲ ਸਿੰਘ ਵਿਖੇ 12 ਲੱਖ 29 ਹਜ਼ਾਰ ਰੁਪਏ ਦੀ ਲਾਗਤ ਮੇਜਰ ਰਿਪੇਅਰ, ਚਾਰਦਿਵਾਰੀ ਆਦਿ, ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਵਿਖੇ 9 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਸਪੋਰਟਸ ਟਰੈਕ ਅਤੇ ਚਾਰਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਢੈਪਈ ਵਿਖੇ 15 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਆਦਿ ਕੰਮਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਹੋਇਆ ਹੈ, ਜਿਸ ਕਾਰਨ ਇਨ੍ਹਾਂ ਸਕੂਲਾਂ ਵਿਚ ਦਾਖ਼ਲੇ ਲਈ ਮੁਕਾਬਲਾ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇੱਕੋ ਇੱਕ ਅਜਿਹਾ ਮਾਧਿਅਮ ਹੈ ਜੋ ਵਿਅਕਤੀ ਨੂੰ ਉਸਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ਹੈ ਅਤੇ ਉਸਨੂੰ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਸਿੱਖਿਆ ਉਹ ਹਥਿਆਰ ਹੈ ਜਿਸ ਨਾਲ ਅਸੀਂ ਦੁਨੀਆਂ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਰਫ਼ ਸਿੱਖਿਆ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਆਲ ਪੰਜਾਬ ਟਰੱਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੋਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਦਿ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ‘ਆਪ’ ਕਿਸਾਨ ਵਿੰਗ ਪੰਜਾਬ ਦੇ ਸੂਬਾ ਸਕੱਤਰ ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ, ਬੀ.ਪੀ.ਈ.ਓ ਜੈਤੋ ਸੁਸ਼ੀਲ ਕੁਮਾਰ ਆਹੂਜਾ, ਬੀ.ਪੀ.ਈ.ਓ. ਕੋਟਕਪੂਰਾ ਸੁਰਜੀਤ ਸਿੰਘ, ਬਲਾਕ ਨੋਡਲ ਅਫ਼ਸਰ ਪਿ੍ਰੰਸੀਪਲ ਪੰਨਾ ਲਾਲ, ਕੋਆਰਡੀਨੇਟਰ ਜਸਵਿੰਦਰ ਸਿੰਘ ਬਰਗਾੜੀ, ਸਰਕਾਰੀ ਹਾਈ ਸਕੂਲ ਅਜਿੱਤਗਿੱਲ ਦੇ ਮੈਥ ਮਾਸਟਰ ਵਿਨੈ ਕੁਮਾਰ ਗੋਇਲ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਦੀ ਮੁੱਖ ਅਧਿਆਪਕਾ ਚਿਤਰਾ ਕੁਮਾਰੀ, ਅਧਿਆਪਕਾ ਸ਼ਵੇਤਾ, ਅਧਿਆਪਕਾ ਪਰਮਜੀਤ ਕੌਰ, ਅਧਿਆਪਕਾ ਸਪਨਾ ਧਿੰਗੜਾ, ਅਧਿਆਪਕਾ ਰੋਮਿਕਾ, ਅਧਿਆਪਕਾ ਸਵਿਤਾ, ਅਧਿਆਪਕਾ ਨੀਨਾ, ਅਧਿਆਪਕ ਰਾਮ ਕਿ੍ਰਸ਼ਨ, ਅਧਿਆਪਕ ਅੰਮ੍ਰਿਤਪਾਲ ਸਿੰਘ, ਅਧਿਆਪਕ ਜਗਦੀਪ ਸਿੰਘ, ਅਧਿਆਪਕ ਪਰਦੀਪ ਸਿੰਘ, ਸਰਕਾਰੀ ਹਾਈ ਸਕੂਲ ਢੈਪਈ ਦੀ ਮੁੱਖ ਅਧਿਆਪਕਾ ਅਮਨਦੀਪ ਕੌਰ, ਅਧਿਆਪਕ ਜਸਜੀਤ ਸਿੰਘ, ਅਧਿਆਪਕ ਨੀਰੂ ਗੋਇਲ, ਅਧਿਆਪਕਾ ਸ਼ਿਖਾ ਗੋਇਲ, ਅਧਿਆਪਕਾ ਕਰਮਦੀਪ ਕੌਰ, ਅਧਿਆਪਕਾ ਸ਼ਵੇਤਾ, ਅਧਿਆਪਕਾ ਪੂਜਾ ਰਾਣੀ, ਅਧਿਆਪਕ ਅਮਨਦੀਪ ਸਿੰਘ, ਕੰਪਿਊਟਰ ਫੈਕਲਟੀ ਦਲਜੀਤ ਕੌਰ, ਕਲਰਕ ਗੁਰਪਾਲ ਸਿੰਘ, ਐੱਸ.ਐੱਲ.ਏ. ਜਗਰੂਪ ਸਿੰਘ, ਸਰਪੰਚ ਰਣਧੀਰ ਸਿੰਘ ਚਹਿਲ, ਐੱਸ.ਐੱਮ.ਸੀ. ਦੀ ਚੇਅਰਪਰਸਨ ਮੁਸਕਾਨ ਕੌਰ, ਸੈਨਟਰੀ ਵਰਕਰ ਰਾਜਵੀਰ ਕੌਰ, ਸਫ਼ਾਈ ਸੇਵਕ ਕਾਲਾ ਸਿੰਘ, ਮਿਡ-ਡੇ-ਮੀਲ ਵਰਕਰ ਕਮਲਦੀਪ ਕੌਰ, ਮਿਡ-ਡੇ-ਮੀਲ ਵਰਕਰ ਕਿੰਦਰਪਾਲ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਰੋਮਾਣਾ ਅਲਬੇਲ ਸਿੰਘ ਦੀ ਮੁੱਖ ਅਧਿਆਪਕਾ ਰੇਨੂੰ ਬਾਲਾ, ਈਟੀਟੀ ਟੀਚਰ ਜਸਪ੍ਰੀਤ ਕੌਰ, ਈ.ਟੀ.ਟੀ ਟੀਚਰ ਨਵਜੀਤ ਸਿੰਘ, ਈ.ਟੀ.ਟੀ ਟੀਚਰ ਪ੍ਰਿਅੰਕਾ, ਸਰਕਾਰੀ ਪ੍ਰਾਇਮਰੀ ਸਕੂਲ ਢੈਪਈ ਦੇ ਹੈੱਡ ਟੀਚਰ ਹੁਕਮ ਚੰਚ, ਈਟੀਟੀ ਟੀਚਰ ਜਸਵਿੰਦਰ ਸਿੰਘ. ਈਟੀਟੀ ਟੀਚਰ ਸਰਨਜੀਤ ਸਿੰਘ, ਈ.ਟੀ.ਟੀ ਟੀਚਰ ਪੰਕਜ ਕੁਮਾਰ, ਈ.ਟੀ.ਟੀ ਟੀਚਰ ਵਿਸ਼ੂ, ਐਸੋਸੀਏਟ ਟੀਚਰ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸਕੂਲੀ ਬੱਚੇ ਅਤੇ ਪਿੰਡ ਵਾਸੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button