Punjab

ਪੰਜਾਬ ‘ਚ Covid19 ਦੀ ਦਸਤਕ ਤੋਂ ਬਾਅਦ ਡੇਰਾ ਬਿਆਸ ਨੇ ਸੰਗਤ ਨੂੰ ਕੀਤੀ ਇਹ ਅਪੀਲ, ਜਾਰੀ ਕੀਤਾ ਪੱਤਰ

ਰਈਆ, 25 ਮਈ- ਦੇਸ਼ਾਂ ਵਿਦੇਸ਼ਾਂ ਵਿੱਚ Covid 19 ਦੇ ਵੱਧ ਰਹੇ ਮਾਮਲਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਡੇਰਾ ਬਿਆਸ (Dear Beas) ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਸਾਵਧਾਨੀਆਂ ਦੀ ਪਾਲਨਾ ਦੀ ਬੇਨਤੀ ਕੀਤੀ ਹੈ। ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਬਜ਼ੁਰਗ ਵਿਅਕਤੀ, ਕੈਂਸਰ, ਸਾਹ ਦੀਆਂ ਸਮੱਸਿਆਵਾਂ, ਦਮਾ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਕੋਵਿਡ 19 ਦਾ ਖਤਰਾ ਜ਼ਿਆਦਾ ਹੁੰਦਾ ਹੈ। ਕੋਵਿਡ 19 ਦੇ ਸੰਭਾਵੀ ਪ੍ਰਕੋਪ ਨੂੰ ਲੈ ਕੇ ਡੇਰਾ ਬਿਆਸ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ

1.ਰਾਧਾ ਸੁਆਮੀ ਡੇਰਾ ਬਿਆਸ ਨੇ ਡੇਰੇ ਵਿੱਚ ਰਹਿੰਦੇ ਰਿਹਾਇਸ਼ੀ ਲੋਕਾਂ, ਸਟਾਫ ਅਤੇ ਸੇਵਾ ‘ਤੇ ਆਈ ਸੰਗਤ ਨੂੰ ਜਾਰੀ ਕੀਤੇ ਨਿਰਦੇਸ਼

2.ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਕਿ ਸੰਗਤ ਨੂੰ ਕੋਵਿਡ ਦੇ ਪ੍ਰਭਾਵ ਤੋਂ ਬਚਾਅ ਰੱਖਣਾ ਚਾਹੀਦਾ ਹੈ ਅਤੇ ਆਮ ਪਬਲਿਕ ਪਲੇਸ, ਜਿਵੇ ਹਸਪਤਾਲ, ਸਤਿਸੰਗ ਘਰ, ਮਾਲ, ਸੋਪਿੰਗ ਕੰਪਲੈਕਸ ਆਦਿ ਵਰਗੀਆ ਜਗਾ ‘ਤੇ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

3.ਡੇਰੇ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਉਹ ਮਾਸਕ ਨੂੰ ਪਹਿਨਣਾ ਯਕੀਨੀ ਬਨਾਉਣ ਅਤੇ ਬੁਖਾਰ, ਜੁਕਾਮ ਅਤੇ ਖਾਂਸੀ ਵਾਲੇ ਮਰੀਜਾਂ ਤੋਂ ਦੂਰ ਰਹਿਣ ਅਤੇ ਸੈਨੀਟਾਈਜਰ ਨਾਲ ਹੱਥਾਂ ਨੂੰ ਸਾਫ ਕਰਦੇ ਰਹਿਣ।

4. ਡੇਰਾ ਬਿਆਸ ਦੇ ਸੈਕਟਰੀ ਵੱਲੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਕਿਹਾ ਕਿ ਜੇਕਰ ਕੋਈ ਇਹੋ ਜਿਹੇ ਲੱਛਣ ਡੇਰਾ ਬਿਆਸ ‘ਚ ਸਥਿਤ ਕਿਸੇ ਨੂੰ ਮਹਿਸੂਸ ਹੋਣ ਤਾਂ ਉਹ ਤੁਰੰਤ ਡੇਰਾ ਹਸਪਤਾਲ ‘ਚ ਜਾਣ।

Related Articles

Leave a Reply

Your email address will not be published. Required fields are marked *

Back to top button