
ਲੁਧਿਆਣਾ, 23 ਅਗਸਤ : ਲੁਧਿਆਣਾ ਵਾਰਡ ਨੰਬਰ 35 ਅਤੇ 43 ਨੂੰ ਜੋੜਣ ਵਾਲ਼ੀ ਮੇਨ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਕੀਤਾ। ਇਸ ਮੌਕੇ ਵਿਧਾਇਕ ਛੀਨਾ ਨੇ ਕਿਹਾ ਕਿ ਵਾਰਡ ਨੰਬਰ 35 ਅਤੇ 43 ਨੂੰ ਜੋੜਣ ਵਾਲ਼ੀ ਮੇਨ ਸੜਕ ਨੂੰ 10 ਇੰਚ ਆਰਐੱਮਸੀ ਨਾਲ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਰੀਬ 89 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਇਲਾਕੇ ਦੀ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਪਿਛਲੇ 30 ਸਾਲਾਂ ਤੋਂ ਇਹ ਸੜਕ ਨਹੀਂ ਬਣੀ ਤੇ ਹੁਣ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਵਿਧਾਇਕਾ ਛੀਨਾ ਨੇ ਕਿਹਾ ਕਿ ਇਸ ਮੇਨ ਗਲੀ ਦੇ ਨਿਰਮਾਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਬਰਸਾਤੀ ਮੌਸਮ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਬੀਬੀ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚਲਾਈ ਜਾ ਰਹੀ ਤਾਂ ਜੋ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨਾ ਰਹਿਣ। ਇਸ ਮੌਕੇ ਪੀਏ ਹਰਪ੍ਰੀਤ ਸਿੰਘ,ਬੀਸੀ ਵਿੰਗ ਪ੍ਰਧਾਨ ਜਗਦੇਵ ਸਿੰਘ ਧੁੰਨਾ, ਕੌਂਸਲਰ ਪ੍ਰਭਪ੍ਰੀਤ ਕੌਰ ਧੁੰਨਾ. ਯੁੱਧ ਨਸ਼ਾ ਵਿਰੁੱਧ ਹਲਕਾ ਕੋਰਡੀਨੇਟਰੇ ਲਖਵਿੰਦਰ ਸਿੰਘ ਜ਼ੋਰਾ. ਵਾਰਡ ਪ੍ਰਧਾਨ ਰਣਜੀਤ ਸਿੰਘ ਗਰੇਵਾਲ,ਸੁਖਦੇਵ ਸਿੰਘ ਗਰਚਾ. ਰੇਨੂੰ ਮਸ਼ੀਹ ਵੀ ਮੌਜੂਦ ਸਨ।



