
ਲੁਧਿਆਣਾ, 29 ਨਵੰਬਰ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਤਿੰਨ ਕਥਿਤ ਮੁਲਜ਼ਮਾਂ ਖਿਲਾਫ ਇਮੀਗ੍ਰਸ਼ਨ ਐਕਟ ਸਣੇ ਧੋਖਾਧੜੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਜੰਡਿਆਲੀ ਦੇ ਰਹਿਣ ਵਾਲੇ ਓਮਕਾਰ ਸਿੰਘ ਦੇ ਬਿਆਨ ਉਪਰ ਸਾਹਿਬਾਣਾ ਦੇ ਰਹਿਣ ਵਾਲੇ ਗੁਰਮਤਜੀਤ ਸਿੰਘ, ਕਮਲ ਜੋਤ ਸਿੰਘ ਵਾਸੀ ਉੱਚੀ ਮੰਗਲੀ ਅਤੇ ਗੁਰਵਿੰਦਰ ਪਾਲ ਸਿੰਘ ਖਿਲਾਫ ਦਰਜ ਕੀਤਾ ਹੈ। ਓਮਕਾਰ ਸਿੰਘ ਮੁਤਾਬਕ ਵਿਕਟੋਰੀਆ ਇਮੀਗ੍ਰੇਸ਼ਨ ਨਾਮ ਤੇ ਪਾਸਪੋਰਟ ਦਫਤਰ ਕੋਲ ਆਪਣਾ ਵਿਕਟੋਰੀਆ ਇਮੀਗ੍ਰੇਸ਼ਨ ਨਾਮ ਤੇ ਦਫਤਰ ਚਲਾਉਣ ਵਾਲੇ ਗੁਰਮਨਜੀਤ ਸਿੰਘ ਅਤੇ ਕਮਲ ਜੋਤ ਸਿੰਘ ਨੇ ਗੁਰਵਿੰਦਰ ਪਾਲ ਸਿੰਘ ਦੀ ਮਦਦ ਨਾਲ ਕੈਨੇਡਾ ਭੇਜਣ ਦੇ ਨਾਮ ਤੇ ਮੁਦੱਈ ਕੋਲੋਂ 3 ਲੱਖ 80 ਹਜ਼ਾਰ ਰੁਪਏ ਵਸੂਲ ਲਏ। ਇਹ ਪੈਸਾ ਵਸੂਲਣ ਦੇ ਬਾਵਜੂਦ ਮੁਲਜ਼ਮਾਂ ਨੇ ਨਾ ਤਾਂ ਉਸ ਦਾ ਵੀਜ਼ਾ ਲਵਾ ਕੇ ਦਿੱਤਾ ਅਤੇ ਨਾ ਹੀ ਦਿੱਤੀ ਹੋਈ ਰਕਮ ਵਾਪਸ ਕਰ ਰਹੇ ਹਨ। ਕਈ ਵਾਰ ਉਨ੍ਹਾਂ ਦਫਤਰ ਜਾ ਕੇ ਮੁਲਜ਼ਮਾਂ ਨਾਲ ਸੰਪਰਕ ਕੀਤਾ, ਪਰ ਜਦ ਕੋਈ ਹੱਲ ਨਾ ਨਿਕਲਿਆ ਤਾਂ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਤਿੰਨ ਕਥਿਤ ਮੁਲਜ਼ਮਾਂ ਖਿਲਾਫ ਇਮੀਗ੍ਰਸ਼ਨ ਐਕਟ ਸਣੇ ਧੋਖਾਧੜੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ।



