Punjab

ਵਿਦੇਸ਼ੋਂ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ ਸਥਾਨਕ ਮੈਂਬਰ ਦੀ ਪਛਾਣ, ਕੇਸ ਦਰਜ

ਤਰਨਤਾਰਨ, 15 ਜੁਲਾਈ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵਿਦੇਸ਼ ਆਧਾਰਿਤ ਦੋ ਗੈਂਗਸਟਰਾਂ ਸਣੇ ਉਨ੍ਹਾਂ ਦੇ ਇਕ ਸਥਾਨਕ ਸਾਥੀ ਵਿਰੁੱਧ ਫਿਰੌਤੀਆਂ ਮੰਗਣ ਤੋਂ ਇਲਾਵਾ ਹੋਰ ਅਪਰਾਧਿਕ ਗਤੀਵਿਧੀਆਂ ਅੰਜਾਮ ਦੇਣ ਤਹਿਤ ਥਾਣਾ ਸਰਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਦੇਵ ਸਿੰਘ ਜੈਸਲ ਵਾਸੀ ਚੰਬਲ ਤੇ ਗੁਰਲਾਲ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ, ਜੋ ਵਿਦੇਸ਼ ’ਚ ਹਨ ਅਤੇ ਸੰਗਠਤ ਗਿਰੋਹ ਦੇ ਮੈਂਬਰ ਹਨ। ਇਹ ਲੋਕ ਆੜ੍ਹਤੀਆਂ ਤੇ ਹੋਰ ਕਾਰੋਬਾਰੀਆਂ ਕੋਲੋਂ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀਆਂ ਦੀ ਮੰਗ ਕਰਦੇ ਹਨ ਅਤੇ ਡਰਾ ਧਮਕਾ ਕੇ ਪੈਸੇ ਵਸੂਲ ਵੀ ਕਰ ਲੈਂਦੇ ਹਨ। ਇਨ੍ਹਾਂ ਦੇ ਗਿਰੋਹ ਦਾ ਇਕ ਮੈਂਬਰ ਸ਼ੁਭਦੀਪ ਸਿੰਘ ਦੀਪ ਪੁੱਤਰ ਸੁਖਜੀਤ ਸਿੰਘ ਵਾਸੀ ਖੁਆਸਪੁਰ ਇਨ੍ਹਾਂ ਦੇ ਕਹਿਣ ’ਤੇ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਫਿਰੋਤੀਆਂ ਦੇ ਪੈਸੇ ਲਿਆ ਕੇ ਅੱਗੇ ਪਹੁੰਚਾਉਂਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਸੂਚਨਾ ਸਬੰਧੀ ਥਾਣਾ ਸਰਹਾਲੀ ਵਿਖੇ ਇਕ ਕੇਸ ਦਰਜ ਕੀਤਾ ਗਿਆ ਹੈ, ਜਿਸ ’ਚ ਗੁਰਦੇਵ ਸਿੰਘ ਜੈਸਲ, ਗੁਰਲਾਲ ਸਿੰਘ ਨੌਸ਼ਹਿਰਾ ਪਨੂੰਆਂ ਤੇ ਸ਼ੁਭਦੀਪ ਸਿੰਘ ਨੂੰ ਨਾਮਜ਼ਦ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button