
ਫ਼ਿਰੋਜ਼ਪੁਰ, 6 ਫਰਵਰੀ (ਬਾਲ ਕਿਸ਼ਨ)– ਥਾਣਾ ਘੱਲ ਖੁਰਦ ਦੇ ਅਧੀਨ ਆਉਂਦੇ ਪਿੰਡ ਸ਼ਕੂਰ ਵਿਖੇ ਵਿਆਹ ਸਮਾਗਮ ਵਿਚ ਸ਼ਰਾਬ ਪੀ ਕੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ 125, 351 (2) ਬੀ.ਐੱਨ.ਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਮੰਦਰ ਸਿੰਘ ਪੁੱਤਰ ਬਾਘ ਸਿੰਘ ਵਾਸੀ ਪਿੰਡ ਸ਼ਕੂਰ ਨੇ ਦੱਸਿਆ ਕਿ ਉਸ ਦੇ ਲੜਕੇ ਜਸਪ੍ਰੀਤ ਸਿੰਘ ਦਾ ਵਿਆਹ ਮਿਤੀ 2 ਮਾਰਚ 2025 ਨੂੰ ਹੋਇਆ ਸੀ ਤੇ ਵਿਆਹ ਵੈਸ਼ਨੋ ਸੀ, ਜੋ ਕਿ ਉਸ ਦੇ ਭਾਣਜੇ ਗੁਰਪ੍ਰੇਮ ਸਿੰਘ ਵੱਲੋਂ ਵਿਆਹ ਵਿਚ ਆਪਣੇ ਪਾਸੋਂ ਪੈਸੇ ਖਰਚ ਕਰਕੇ ਅੰਗਰੇਜ਼ੀ ਸ਼ਰਾਬ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਪਿਲਾਈ ਸੀ ਤੇ ਬਾਅਦ ਵਿਚ ਉਸ ਦੇ ਭਾਣਜੇ ਨੇ ਉਸ ਪਾਸੋਂ ਸਾਢੇ 5 ਹਜ਼ਾਰ ਰੁਪਏ ਪਹਿਲਾਂ ਲਏ ਤੇ 7 ਹਜ਼ਾਰ ਰੁਪਏ ਬਾਅਦ ਵਿਚ ਲਏ, ਜਿਸ ਕਾਰਨ ਉਸ ਨੇ ਦੁਬਾਰਾ ਹੋਰ ਪੈਸਿਆਂ ਦੀ ਮੰਗ ਕੇ ਉਨ੍ਹਾਂ ਵੱਲੋਂ ਨਾਂਹ ਕਰਨ ਤੇ ਰਾਤ ਨੂੰ ਗੇਟ ਮੂਹਰੇ ਆ ਕੇ ਗੁਰਪ੍ਰੇਮ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਪਤਲੀ ਨੇ ਗਾਲੀ ਗਲੋਚ ਕੀਤਾ ਤੇ ਧਮਕੀਆਂ ਦਿੰਦੇ ਹੋਏ ਆਪਣੀ ਦਸਤੀ ਹਥਿਆਰ ਨਾਲ ਹਵਾਈ ਫਾਇਰ ਕੀਤੇ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



