Punjab

ਵਿਆਹ ਦੇ ਝਾਂਸੇ ਵਿਚ ਨਾਬਾਲਿਗਾ ਨੂੰ ਵਰਗਲਾ ਕੇ ਭਜਾਇਆ

ਤਰਨਤਾਰਨ, 3 ਮਾਰਚ- ਸਥਾਨਕ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਿਗ ਕੁੜੀ ਨੂੰ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲੈ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਝਬਾਲ ਦੀ ਪੁਲਿਸ ਨੇ ਇਕ ਜਣੇ ਖਿਲਾਫ ਕੇਸ ਦਰਜ਼ ਕੀਤਾ ਹੈ। ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਤ ਕਰੀਬ ਸਾਢੇ 11 ਵਜੇ ਉਸਦੀ 15 ਸਾਲਾ ਲੜਕੀ ਘਰੋਂ ਗਾਇਬ ਮਿਲੀ। ਭਾਲ ਕੀਤੀ ਤਾਂ ਪਤਾ ਲੱਗਾ ਕਿ ਜਗਰੂਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪੰਡੋਰੀ ਤੱਖਤ ਮੱਲ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button